ਜਲੰਧਰ- ਹੁਣ ਇਕ ਹੋਰ ਉਨਤ ਤਕਨੀਕ ਰੱਖਣ ਵਾਲਾ ਡ੍ਰੋਨ ਤੁਹਾਡੇ ਹੱਥ 'ਚ ਹੋਵੇਗਾ। ਇਹ ਕਿਫਾਇਤੀ ਹੋਣ ਦੇ ਨਾਲ-ਨਾਲ ਜ਼ਿਆਦਾ ਖੂਬੀਆਂ ਨਾਲ ਲੈਸ ਵੀ ਹੋਵੇਗਾ। ਕੰਪਨੀ ਨੇ ਇਸ ਕਵਾਡਕਾਪਟਰ ਦਾ ਨਾਂ ਆਨਅਗੋ-ਫਲਾਈ ਡ੍ਰੋਨ ਰੱਖਿਆ ਹੈ। ਇਸ ਡ੍ਰੋਨ 'ਚ 15mp ਦਾ ਐੱਚ. ਡੀ ਕੈਮਰਾ ਹੈ ਜੋ 1080 ਪਿੱਕਸਲ 'ਤੇ ਵੀਡੀਓ ਸ਼ੂਟ ਕਰਨ 'ਚ ਸਮਰਥ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਡ੍ਰੋਨ ਨਾਲ ਚੰਗੀ ਸੈਲਫੀ ਵੀ ਲਈ ਜਾ ਸਕਦੀ ਹੈ ਕਿਉਕਿ ਇਸ 'ਚ ਸਮਾਈਲ ਡਿਟੈਕਸ਼ਨ ਕਰਨ ਦੀ ਸਮਰਥਾ ਵੀ ਹੈ। ਇਸ ਡ੍ਰੋਨ 'ਚ 1000 ਐਮ.ਏ.ਐਚ ਦੀ ਰਿਚਾਰਜੇਬਲ ਬੈਟਰੀ ਹੈ ਜੋ ਫੁਲ ਚਾਰਜ ਕਰ ਇਸ ਡ੍ਰੋਨ ਨੂੰ 12 ਮਿੰਟ ਤਕ ਉਡਾਨ ਦੇ ਸਕਦੀ ਹੈ।
ਇਹ ਆਟੋਮੈਟਿਕ ਟੇਕ ਆਫ 'ਤੇ ਲੈਂਡਿੰਗ ਕਰਨ 'ਚ ਸਮਰਥ ਹੈ। ਇਸ ਡ੍ਰੋਨ ਨੂੰ ਆਈ.ਓ.ਐਸ ਅਤੇ ਐਂਡ੍ਰਾਇਡ ਸਮਾਰਟਫੋਨ ਜਾਂ Wi-fi ਦੇ ਰਾਹੀਂ ਆਪਰੇਟ ਕੀਤਾ ਜਾ ਸਕਦਾ ਹੈ। ਜੀ.ਪੀ.ਐਸ ਤਕਨੀਕ ਨਾਲ ਲੈਸ ਇਸ ਡ੍ਰੋਨ ਨੂੰ ਤੁਸੀਂ 66 ਫੁੱਟ ਦੀ ਰੇਂਜ 'ਚ ਆਪਰੇਟ ਕਰ ਸਕਦੇ ਹੋ। ਆਕਾਰ 'ਚ ਛੋਟੇ ਇਸ ਡ੍ਰੋਨ ਦਾ ਭਾਰ ਸਿਰਫ 140 ਗ੍ਰਾਮ ਹੈ। ਇਸ ਦੇ 360 ਡਿਗਰੀ ਇੰਫਰਾਰੈੱਡ ਸੈਂਸਰ ਉਡਾਨ-ਮਾਰਗ 'ਚ ਆਉਣ ਵਾਲੀ ਰੁਕਾਵਟਾਂ ਨੂੰ ਚਿੰਨਹਿਤ ਕਰ ਸਕਦੇ ਹਨ। ਇਸ ਦੀ ਸ਼ੁਰੂਆਤੀ ਕੀਮਤ 199 ਅਮਰੀਕੀ ਡਾਲਰ ਹੈ।
ਇਨਸਾਨਾਂ ਦੀ ਤਰ੍ਹਾਂ ਹੁਣ ਕੰਪਿਊਟਰ ਵੀ ਸਿਖ ਸਕਣਗੇ
NEXT STORY