ਗੈਜੇਟ ਡੈਸਕ- ਜੁਲਾਈ 2018 'ਚ OnePlus ਨੇ ਐਲਾਨ ਕੀਤਾ ਸੀ ਕਿ ਉਹ ਆਪਣੇ OnePlus 3 ਤੇ OnePlus 3T ਸਮਾਰਟਫੋਨ ਨੂੰ ਐਂਡ੍ਰਾਇਡ 8.1 ਓਰੀਓ ਅਪਡੇਟ ਨਾ ਦੇ ਕੇ ਸਿੱਧਾ ਐਂਡ੍ਰਾਇਡ ਪਾਈ ਅਪਡੇਟ ਦੇਵੇਗੀ। 2018 ਦੇ ਅਖੀਰ 'ਚ ਵਨਪਲੱਸ ਦੇ ਸੀ. ਈ. ਓ pet lao ਨੇ ਦੱਸਿਆ ਕਿ ਇਸ ਫੋਨ ਲਈ ਐਂਡ੍ਰਾਇਡ ਪਾਈ ਅਪਡੇਟ ਰਿਲੀਜ ਕਰਨ 'ਚ ਵਕਤ ਲੱਗੇਗਾ, ਕਿਉਂਕਿ ਡਿਵੈੱਲਪਰਸ ਨੂੰ ਤੇ ਸਮੇਂ ਦੀ ਜ਼ਰੂਰਤ ਹੈ। ਹੁਣ 2019 ਦੇ ਦੋ ਮਹੀਨੇ ਪੂਰ ਹੋ ਜਾਣ ਤੋਂ ਬਾਅਦ OnePlus ਨੇ ਪੁਸ਼ਟੀ ਕੀਤੀ ਹੈ ਕਿ ਅਪਡੇਟ ਆਉਣ ਵਾਲਾ ਹੈ। ਪਰ ਪਹਿਲਾਂ ਸਕਿਓਰਿਟੀ ਪੈਚ ਨੂੰ ਰੋਲ ਆਉਟ ਕੀਤਾ ਜਾਵੇਗਾ।
ਫੋਰਮ ਪੇਜ 'ਤੇ ਕਈ ਯੂਜ਼ਰ ਨੇ OnePlus 3 ਅਤੇ OnePlus 3T ਐਂਡ੍ਰਾਇਡ ਪਾਈ ਅਪਡੇਟ ਦਿੱਤੇ ਜਾਣ ਦੇ ਬਾਰੇ 'ਚ ਪੁੱਛਿਆ ਸੀ। ਇਸ 'ਤੇ OnePlus ਦੇ ਕੰਮਿਊਨਿਟੀ ਮੈਨੇਜਰ ਡੇਵਿਡ ਵਾਈ ਨੇ ਪੁਸ਼ਟੀ ਦੀ ਕਿ ਕੰਪਨੀ ਪਹਿਲਾਂ ਐਂਡ੍ਰਾਇਡ ਓਰੀਓ 'ਤੇ ਅਧਾਰਿਤ ਸਕਿਓਰਿਟੀ ਪੈਚ ਜਾਰੀ ਕਰੇਗੀ। ਇਸ ਤੋਂ ਬਾਅਦ ਐਂਡਰਾਇਡ ਪਾਈ ਨੂੰ ਪੇਸ਼ ਕੀਤਾ ਜਾਵੇਗਾ।
ਅਜੇ ਵੀ ਕੰਪਨੀ ਦੇ ਵੱਲੋਂ ਐਂਡ੍ਰਾਇਡ ਪਾਈ ਰੋਲ-ਆਊਟ ਦੇ ਟਾਈਮਲਾਈਨ ਨੂੰ ਲੈ ਕੇ ਕੁੱਝ ਨਹੀਂ ਦੱਸਿਆ ਗਿਆ ਹੈ। ਪਰ ਐਂਡ੍ਰਾਇਡ ਓਰੀਓ 'ਤੇ ਅਧਾਰਿਤ ਸਕਿਓਰਿਟੀ ਪੈਚ ਮਿਲਣ ਤੋਂ ਬਾਅਦ ਐਂਡ੍ਰਾਇਡ ਪਾਈ ਅਪਡੇਟ ਆਉਣਾ ਤੈਅ ਹੈ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਵਨਪਲੱਸ 3 ਤੇ ਵਨਪਲੱਸ 3ਟੀ ਨੂੰ ਮਿਲਣ ਵਾਲੇ ਅਪਡੇਟ 'ਚ ਹੋਈ ਦੇਰੀ ਨੂੰ ਲੈ ਕੇ ਯੂਜ਼ਰਸ ਦੇ ਸਵਾਲਾਂ ਦੇ ਜਵਾਬ ਦੇਣ ਤੋਂ OnePlus ਕਦੇ ਵੀ ਨਹੀਂ ਕਤਰਾਈ ਹੈ।
ਯਾਦ ਰਹੇ ਕਿ ਵਨਪਲੱਸ 5 ਤੇ ਵਨਪਲੱਸ 5ਟੀ ਯੂਜ਼ਰ ਨੂੰ ਇਹ ਅਪਡੇਟ ਗੁਜ਼ਰੇ ਸਾਲ ਦਿਸੰਬਰ ਤੇ OnePlus 6 ਨੂੰ ਇਹ ਅਪਡੇਟ ਸਤੰਬਰ 2018 'ਚ ਤੇ OnePlus 6T ਆਉਟ ਆਫ ਬਾਕਸ ਐਂਡ੍ਰਾਇਡ ਪਾਈ ਦੇ ਨਾਲ ਆਇਆ ਹੈ।
TikTok ਚਲਾਉਣ ਲਈ ਹੁਣ ਦੇਣਾ ਹੋਵੇਗਾ ID ਪਰੂਫ
NEXT STORY