ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦਾ ਲੇਟੈਸਟ ਸਮਾਰਟਫੋਨ ਵਨਪਲਸ 3ਟੀ (ਰਿਵਿਯੂ) ਹੁਣ ਕੰਪਨੀ ਦੀ ਆਪਣੀ ਈ-ਕਾਮਰਸ ਸਾਈਟ ਵਨਪਲਸ ਸਟੋਰ 'ਤੇ ਵੀ ਮਿਲੇਗਾ। ਯਾਦ ਰਹੇ ਕਿ ਇਸ ਸਮਾਰਟਫੋਨ ਦੀ ਵਿਕਰੀ ਭਾਰਤ 'ਚ ਪਿਛਲੇ ਸਾਲ ਦਿਸੰਬਰ ਮਹੀਨੇ 'ਚ ਸ਼ੁਰੂ ਹੋਈ ਸੀ ਅਤੇ ਇਹ ਹੁਣ ਤੱਕ ਸਿਰਫ ਐਮਾਜ਼ਨ ਇੰਡੀਆ 'ਤੇ ਮਿਲਦਾ ਸੀ। ਇਹ ਸਮਾਰਟਫੋਨ ਕੰਪਨੀ ਦੀ ਆਪਣੀ ਵੈੱਬਸਾਈਟ 'ਤੇ ਸ਼ੁੱਕਰਵਾਰ (10 ਮਾਰਚ) ਤੋਂ ਵਿਕਨਾ ਸ਼ੁਰੂ ਹੋਵੇਗਾ। ਕੰਪਨੀ ਹਰ ਫੋਨ ਦੇ ਨਾਲ ਗਾਹਕ ਨੂੰ ਇੱਕ ਪ੍ਰੋਟੈਕਟਿਵ ਕਵਰ ਮੁਫਤ ਦੇਵੇਗੀ।
ਵੈੱਬਸਾਈਟ 'ਤੇ ਵਨਪਲਸ 3ਟੀ ਦੇ 64 ਜੀ.ਬੀ ਅਤੇ 128 ਜੀ. ਬੀ ਵੇਰਿਅੰਟ ਨੂੰ ਲਿਸਟ ਕੀਤਾ ਗਿਆ ਹੈ, ਜਿਨ੍ਹਾਂ ਦੀ ਕੀਮਤ ਕਰੀਬ-ਕਰੀਬ 29,999 ਅਤੇ 34,999 ਰੁਪਏ ਹੈ। 64 ਜੀ. ਬੀ ਮਾਡਲ ਨੂੰ ਗਨਮੇਟਲ ਦੇ ਨਾਲ ਸਾਫਟ ਗੋਲਡ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ। ਉਥੇ ਹੀ, 128 ਜੀ. ਬੀ ਵਾਲਾ ਮਾਡਲ ਸਿਰਫ ਗਨਮੇਟਲ ਕਲਰ 'ਚ ਉਪਲੱਬਧ ਹੋਵੇਗਾ। ਕੰਪਨੀ ਇਸ ਦੇ ਨਾਲ 1,899 ਰੁਪਏ 'ਚ ਡੈਮੇਜ ਪ੍ਰੋਟੈਕਸ਼ਨ ਪਲਾਨ ਦੇ ਰਹੀ ਹੈ। ਇਸ ਦੇ ਅੰਦਰ ਫੋਨ ਦੇ ਡਿਗਣ 'ਤੇ ਟੁੱਟ ਜਾਣ ਨੂੰ ਕਵਰ ਕੀਤਾ ਜਾਵੇਗਾ। ਕੰਪਨੀ ਪਿੱਕ ਅਪ ਅਤੇ ਡਰਾਪ ਦੀ ਸੇਵਾ ਵੀ ਦੇਵੇਗੀ।
ਵਨਪਲਸ 3ਟੀ 'ਚ ਵੀ ਐਲੂਮੀਨੀਅਮ ਮੈਟਲ ਯੂਨਿਬਾਡੀ ਡਿਜ਼ਾਇਨ ਹੈ। ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਕੈਪੇਸੀਟਿਵ ਹਾਰਡਵੇਅਰ ਬਟਨ ਤੋਂ ਇਲਾਵਾ ਅਲਰਟ ਸਲਾਇਡਰ ਵੀ ਹੈ। ਇਹ ਫੋਨ ਯੂ. ਐੱਸ. ਬੀ 2.0 ਟਾਈਪ-ਸੀ ਪੋਰਟ ਅਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਪਟਿਕ ਐਮੋਲੇਡ ਡਿਸਪਲੇ ਹੈ ਜੋ ਕਾਰਨਿੰਗ ਗੋਰਿਲਾ ਗਲਾਸ 4 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਫੋਨ 'ਚ 6 ਜੀ. ਬੀ ਐੱਲ.ਪੀ. ਡੀ. ਡੀ. ਆਰ 4 ਰੈਮ ਅਤੇ ਦਮਦਾਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਹੈ। ਵਨਪਲਸ 3ਟੀ 'ਚ ਸੈਮਸੰਗ 3ਪੀ 8ਐੱਸ. ਪੀ ਦੇ ਨਾਲ 1 ਮਾਇਕ੍ਰੋਨ ਪਿਕਸਲ ਦਾ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਵਨਪਲਸ 3ਟੀ 'ਚ 3400 ਐੱਮ. ਏ. ਐੱਚ ਦੀ ਵੱਡੀ ਬੈਟਰੀ ਹੈ। ਇਹ ਫੋਨ ਡੈਸ਼ ਚਾਰਜ (5ਵੀ 4ਏ) ਫਾਸਟ ਚਾਰਜਿੰਗ ਟੈਕਨਾਲੋਜ਼ੀ ਸਪੋਰਟ ਕਰਦਾ ਹੈ।
ਕੁਨੈਕਟੀਵਿਟੀ ਲਈ ਵਨਪਲਸ 3ਟੀ 'ਚ 4ਜੀ ਐੱਲ. ਟੀ. ਈ (ਭਾਰਤੀ ਐੱਲ. ਟੀ. ਈ ਬੈਂਡ ਦੇ ਸਪੋਰਟ ਦੇ ਨਾਲ) ਵਾਈ-ਫਾਈ 802.11 ਏ. ਸੀ, ਬਲੂਟੁੱਥ 4.2, ਐੱਨ. ਐੱਫ. ਸੀ ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ ਜਿਹੇ ਫੀਚਰ ਹਨ। ਇਸ ਫੋਨ ਦਾ ਡਾਇਮੇਂਸ਼ਨ ਵੀ ਵਨਪਲਸ 3 ਦੀ ਤਰ੍ਹਾਂ 152.7x74.7x7.35 ਮਿਲੀਮੀਟਰ ਅਤੇ ਭਾਰ 158 ਗਰਾਮ ਹੈ।
Samsung Mobile fest, ਫਲਿੱਪਕਾਰਟ 'ਤੇ ਸਸਤੇ 'ਚ ਮਿਲ ਰਹੇ ਹਨ ਕਈ ਸਮਾਰਟਫੋਨਜ਼
NEXT STORY