ਗੈਜੇਟ ਡੈਸਕ– ਵਨਪਲੱਸ ਯੂਜ਼ਰਸ ਨੂੰ ਕੰਪਨੀ ਦੇ ਨਵੇਂ OnePlus Buds ਵਾਇਰਲੈੱਸ ਈਅਰਬਡਸ ’ਚ ਸਮੱਸਿਆ ਆ ਰਹੀ ਹੈ। ਐਂਡਰਾਇਡ ਪੁਲਿਸ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਕਈ ਵਨਪਲੱਸ ਬਡਸ ਯੂਜ਼ਰਸ ਨੇ ਵਨਪਲੱਸ ਫੋਰਮ ’ਤੇ ਈਅਰਬਡਸ ’ਚ ਆ ਰਹੀ ਸਮੱਸਿਆ ਬਾਰੇ ਰਿਪੋਰਟ ਕੀਤਾ ਹੈ। ਯੂਜ਼ਰਸ ਮੁਤਾਬਕ, ਵਨਪਲੱਸ ਬਡਸ ਦਾ ਖੱਬੇ ਪਾਸੇ ਵਾਲਾ ਬਡ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਹ ਸਮੱਸਿਆ ਰਿਪੇਅਰਿੰਗ, ਰੀਸੈਟਿੰਗ ਜਾਂ ਡਿਵਾਈਸ ਡਿਸਕੁਨੈਕਟ ਕਰਨ ਤੋਂ ਬਾਅਦ ਵੀ ਠੀਕ ਨਹੀਂ ਹੋ ਰਹੀ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਰਿਪਲੇਸਮੈਂਟ ਕਰਵਾਉਣ ਤੋਂ ਬਾਅਦ ਵੀ ਆ ਰਹੀ ਸਮੱਸਿਆ
ਕੁਝ ਯੂਜ਼ਰਸ ਨੂੰ ਕੰਪਨੀ ਨੇ ਬਦਲ ਕੇ ਨਵੇਂ ਬਡਸ ਵੀ ਦਿੱਤੇ ਹਨ ਪਰ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨਵੇਂ ਬਡਸ ’ਚ ਵੀ ਇਹ ਸਮੱਸਿਆ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਵਨਪਲੱਸ ਬਡਸ ’ਚ ਆ ਰਹੀ ਇਹ ਸਮੱਸਿਆ ਇਕ ਸਾਫਟਵੇਅਰ ਬਗ ਹੈ। ਵਨਪਲੱਸ ਫੋਰਮ ’ਤੇ ਬਡਸ ਦੀ ਸਮੱਸਿਆ ਬਾਰੇ ਸਭ ਤੋਂ ਪਹਿਲਾਂ ਸਤੰਬਰ ’ਚ ਰਿਪੋਰਟ ਕੀਤਾ ਗਿਆ ਸੀ ਅਤੇ ਨਵੰਬਰ ਖ਼ਤਮ ਹੋਣ ਤੋਂ ਬਾਅਦ ਵੀ ਯੂਜ਼ਰਸ ਇਸ ਪਰੇਸ਼ਾਨੀ ਨੂੰ ਫੋਰਮ ’ਤੇ ਰਿਪੋਰਟ ਕਰ ਰਹੇ ਹਨ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ
ਫਰਮਵੇਅਰ ਜਾਂ ਹਾਰਡਵੇਅਰ ਸਮੱਸਿਆ
30 ਸਤੰਬਰ ਨੂੰ ਇਕ ਯੂਜ਼ਰ ਨੇ ਕਿਹਾ ਸੀ ਕਿ ਇਹ ਇਕ ਫਰਮਵੇਅਰ ਸਮੱਸਿਆ ਹੈ। ਯੂਜ਼ਰ ਨੇ ਦੱਸਿਆ ਕਿ ਉਹ ਇਸ ਡਿਵਾਈਸ ਰੀਕੁਨੈਕਟ ਕਰਕੇ ਠੀਕ ਕਰ ਪਾ ਰਿਹਾ ਸੀ। ਉਥੇ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਖੱਬੇ ਈਅਰਬਡ ਦਾ ਟੱਚ ਅਤੇ ਸੈਂਸਰ ਆਡੀਓ ਜਾਣ ਤੋਂ ਬਾਅਦ ਵੀ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਚੈਟ ਅਸਿਸਟੈਂਟ ਨੇ ਮੰਨਿਆ ਹਾਰਡਵੇਅਰ ਦੀ ਸਮੱਸਿਆ
ਐਂਡਰਾਇਡ ਪੁਲਿਸ ਨੂੰ ਇਕ ਯੂਜ਼ਰ ਨੇ ਦੱਸਿਆ ਕਿ ਇਹ ਫਰਮਵੇਅਰ ਸਮੱਸਿਆ ਨਹੀਂ ਹੈ। ਫੋਰਮ ’ਤੇ ਮੌਜੂਦ ਇਕ ਪੋਸਟ ਦੀ ਮੰਨੀਏ ਤਾਂ ਇਸ ਯੂਜ਼ਰ ਨਾਲ ਵਨਪਲੱਸ ਸੁਪੋਰਟ ਅਸਿਸਟੈਂਟ ਦੀ ਚੈਟ ’ਤੇ ਗੱਲ ਵੀ ਹੋਈ ਸੀ। ਹਾਲਾਂਕਿ, ਯੂਜ਼ਰ ਦੇ ਜਦੋਂ ਦੂਜੇ ਰਿਪਲੇਸਮੈਂਟ ਯੂਨਿਟ ’ਚ ਵੀ ਸਮੱਸਿਆ ਆਉਣ ਲੱਗੀ ਤਾਂ ਅਸਿਸਟੈਂਟ ਨੇ ਕਿਹਾ ਕਿ ਇਹ ਇਕ ਹਾਰਡਵੇਅਰ ਸਮੱਸਿਆ ਹੈ।
2026 ਤਕ ਭਾਰਤ ਦੇ 35 ਕਰੋੜ ਲੋਕਾਂ ਕੋਲ ਹੋਵੇਗਾ 5ਜੀ ਕੁਨੈਕਸ਼ਨ : ਰਿਪੋਰਟ
NEXT STORY