ਗੈਜੇਟ ਡੈਸਕ– ਵਨਪਲੱਸ ਜਲਦ ਹੀ ਆਪਣੇ ਨਵੇਂ Nord CE 2 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸਨੂੰ 17 ਫਰਵਰੀ ਨੂੰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਜਾਵੇਗਾ ਅਤੇ ਇਸਨੂੰ ਸਭ ਤਂ ਪਹਿਲਾਂ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਰਾਹੀਂ ਵੇਚਿਆ ਜਾਵੇਗਾ।
ਵਨਪਲੱਸ ਨੇ ਲਾਂਚ ਤੋਂ ਪਹਿਲਾਂ Nord CE 2 ਦੇ ਡਿਜ਼ਾਇਨ ਨੂੰ ਟੀਜ਼ ਵੀ ਕੀਤਾ ਹੈ ਜਿਸ ਮੁਤਾਬਕ, ਵਨਪਲੱਸ Nord CE 2 ’ਚ ਪੰਚ-ਹੋਲ ਡਿਸਪਲੇਅ ਦਿੱਤੀ ਜਾਵੇਗੀ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵੇਖਣ ਨੂੰ ਮਿਲੇਗਾ ਜੋ ਕਿ ਵਨਪਲੱਸ ਨੋਰਡ 2 ਨਾਲ ਕਾਫੀ ਮਿਲਦਾ-ਜੁਲਦਾ ਹੋਵੇਗਾ। ਵਨਪਲੱਸ ਦੇ ਇਸ ਅਪਕਮਿੰਗ ਨੋਰਡ ਸਮਾਰਟਫੋਨ ਦੀ ਕੀਮਤ ਭਾਰਤ ’ਚ 25,000 ਰੁਪਏ ਦੇ ਤਕ ਹੋ ਸਕਦੀ ਹੈ।
120Hz ਡਿਸਪਲੇਅ ਨਾਲ ਸੈਮਸੰਗ ਨੇ ਲਾਂਚ ਕੀਤੇ Galaxy S22 ਸੀਰੀਜ਼ ਦੇ ਸਮਾਰਟਫੋਨ
NEXT STORY