ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਓਪੋ ਨੇ ਆਪਣੀ ਰੈਨੋ ਸੀਰੀਜ਼ ਦਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਚੀਨ 'ਚ Oppo Reno Z ਤੋਂ ਪਰਦਾ ਚੁੱਕਿਆ, ਜਿਸ ਨੂੰ 4 ਕਲਰ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਸ਼ੁਰੂਆਤੀ ਕੀਮਤ 2,499 ਯੁਆਨ (ਕਰੀਬ 25,200 ਰੁਪਏ) ਰੱਖੀ ਹੈ ਅਤੇ ਇਸ ਦੀ ਸੇਲ 6 ਜੂਨ ਤੋਂ ਸ਼ੁਰੂ ਹੋਵੇਗੀ।

Oppo Reno Z ਦੇ ਸਪੈਸੀਫਿਕੇਸ਼ਨਸ
ਸਮਾਰਟਫੋਨ 'ਚ ਕੰਪਨੀ ਨੇ 6.4 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਵਾਟਰਡਰਾਪ ਨੌਚ ਨਾਲ ਆਉਣ ਵਾਲੇ ਇਸ ਫੋਨ 'ਚ ਪਤਲੇ ਬੇਜ਼ਲ ਨਾਲ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੇ ਦੋ ਵੇਰੀਐਂਟ 6GB + 256GB ਅਤੇ 8GB + 128GB ਪੇਸ਼ ਕੀਤੇ ਹਨ। ਗੱਲ ਕਰੀਏ ਕੈਮਰੇ ਦੀ ਤਾਂ Oppo Reno Z 'ਚ ਕੰਪਨੀ ਨੇ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਹੈ। ਇਸ 'ਚ 48 ਮੈਗਾਪਿਕਸਲ Sony IMX586 ਪ੍ਰਾਈਮਰੀ ਸੈਂਸਰ ਅਤੇ 5 ਮੈਗਾਪਿਕਸਲ ਦਾ ਸਕੈਂਡਰੀ ਡੈਪਥ ਸੈਂਸਰ ਲੱਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4035 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ VOOC 3.0 ਫਲੈਸ਼ ਚਾਰਜ ਟੈਕਨਾਲੋਜੀ ਸਪੋਰਟ ਕਰਦੀ ਹੈ।
ਹੁਵਾਵੇਈ ਹੁਣ ਲਾਂਚ ਕਰੇਗੀ TV , ਸ਼ਿਓਮੀ, ਸੈਮਸੰਗ ਨੂੰ ਮਿਲੇਗੀ ਟੱਕਰ
NEXT STORY