ਗੈਜੇਟ ਡੈਸਕ- ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਨੇ ਆਪਣੇ ਦੋ ਫਲੈਗਸ਼ਿੱਪ ਸਮਾਰਟਫੋਨਜ਼ ਵਨਪਲੱਸ 5 ਤੇ ਵਨਪਲੱਸ 5ਟੀ ਲਈ ਨਵੀਂ ਸਾਫਟਵੇਯਰ ਅਪਡੇਟ OxygenOS 9.0.4 ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਨਾਲ ਇਨ੍ਹਾਂ ਦੋਨਾਂ ਡਿਵਾਈਸਿਜ਼ 'ਚ ਕਾਫ਼ੀ ਸੁਧਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਦੋਨੋਂ ਹੀ ਸਮਾਰਟਫੋਨ ਨੂੰ ਜਨਵਰੀ ਐਂਡ੍ਰਾਇਡ ਸਕਿਓਰਿਟੀ ਪੈਚ ਤੇ ਬਗ ਫਿਕਸ ਵੀ ਦੇ ਰਿਹੇ ਹਨ। ਕੰਪਨੀ ਨੇ ਇਸ ਅਪਡੇਟ ਦੇ ਬਾਰੇ 'ਚ ਇਕ ਬਲਾਗ ਪੋਸਟ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਇਸ ਅਪਡੇਟ ਨੂੰ ਸੀਮਿਤ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕਰ ਦਿੱਤੀ ਜਾਵੇਗੀ।
ਇਸ ਅਪਡੇਟ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ 'ਚ Google Duo ਦੇ ਨਾਲ ਹੀ ਨੈੱਟਵਰਕ ਸਟੇਬੀਲਿਟੀ ਨੂੰ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਕਰ ਦਿੱਤੀ ਗਈ ਹੈ। ਗੂਗਲ ਡੂਓ 'ਚ ਹੋਏ ਅਹਿਮ ਬਦਲਾਵਾਂ ਨੂੰ ਕਾਲ ਲਾਗ, ਕਾਂਟੈਕਟਸ, ਡਾਇਲਿੰਗ ਪੈਡ ਤੇ ਮੈਸੇਜ 'ਚ ਵੇਖਿਆ ਜਾ ਸਕਦਾ ਹੈ। ਅਪਡੇਟ ਦੇ ਆਉਣ ਨਾਲ ਗੂਗਲ ਡੁਓ ਸਮਾਰਟਫੋਨ ਦਾ ਪ੍ਰਾਇਮਰੀ ਵਿਡੀਓ ਕਾਲਿੰਗ ਐਪ ਬਣ ਜਾਵੇਗੀ। ਇਸ ਦੀ ਸਭ ਤੋਂ ਚੰਗੀ ਗੱਲ ਹੈ ਕਿ ਜੇਕਰ ਯੂਜ਼ਰ ਇਸ ਨੂੰ ਪ੍ਰਾਇਮਰੀ ਵੀਡੀਓ ਕਾਲਿੰਗ ਐਪ ਦੇ ਤੌਰ 'ਤੇ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਉਹ ਸੈਟਿੰਗ 'ਚ ਜਾ ਕੇ ਇਸ ਨੂੰ ਡਿਸੇਬਲ ਕਰ ਸਕਦੇ ਹਨ।
ਵਨਪਲੱਸ 5 ਤੇ ਵਨਪਲੱਸ 5ਟੀ ਦੇ ਅਪਡੇਟ 'ਚ ਇਹ ਬਦਲਾਅ ਸ਼ਾਮਲ ਹਨ :
-ਅਪਡੇਟਿਡ ਐਂਡ੍ਰਾਇਡ ਸਕਿਓਰਿਟੀ ਪੈਚ 2019.1
- ਓ. ਟੀ. ਏ ਅਪਗ੍ਰੇਡ ਲਈ ਬਿਹਤਰ ਸਟੇਬੀਲਿਟੀ
- ਸਿਸਟਮ ਇੰਪਰੂਵਮੈਂਟ ਤੇ ਬਗ ਫਿਕਸ
- ਗੂਗਲ ਡੁਓ ਦੇ ਨਾਲ ਡੀਪ ਇੰਟੀਗ੍ਰੇਸ਼ਨ
- ਬਿਹਤਰ ਨੈੱਟਵਰਕ ਸਟੇਬੀਲਿਟੀ
ਯੂਜ਼ਰਸ ਨੂੰ ਉਨ੍ਹਾਂ ਦੇ ਡਿਵਾਇਸ 'ਤੇ ਇਸ ਅਪਡੇਟ ਦੇ ਆਉਂਦੇ ਹੀ ਇਕ ਨੋਟੀਫਿਕੇਸ਼ਨ ਮਿਲੇਗੀ। ਇਸ ਅਪਡੇਟ ਤੋਂ ਇਲਾਵਾ ਵਨਪਲੱਸ ਦੇ ਇਕ ਕਿਹਾ ਹੈ ਕਿ ਜਲਦ ਹੀ ਵਨਪਲੱਸ 3 ਤੇ 3ਟੀ ਇਨ੍ਹਾਂ ਦੋਨਾਂ ਡਿਵਾਈਸਿਜ਼ ਨੂੰ ਐਂਡਰਾਇਡ 9 ਪਾਈ ਅਪਡੇਟ ਵੀ ਮਿਲਣ ਵਾਲੀ ਹੈ।
POCO F1 ਨੂੰ ਇਸ ਨਵੀਂ ਅਪਡੇਟ 'ਚ ਮਿਲੀ 4k ਵੀਡੀਓ ਕੈਮਰਾ ਰਿਕਾਰਡਿੰਗ ਸਪੋਰਟ
NEXT STORY