ਜਲੰਧਰ : ਇਕ ਰਿਪੋਰਟ ਦੇ ਮੁਤਾਬਿਕ ਭਾਰਤ ਦੇ ਸਭ ਤੋਂ ਵੱਡੇ ਬੈਂਕਸ 'ਚੋਂ ਇਕ ਕੈਨਰਾ ਬੈਂਕ 'ਤੇ ਪਾਕਿਸਤਾਨੀ ਹੈਕਰ ਨੇ ਅਟੈਕ ਕੀਤਾ ਹੈ। ਇਹ ਮਾਮਲਾ 2 ਅਗਸਤ ਦਾ ਹੈ, ਜਦੋਂ ਫੈਜ਼ਨ ਨਾਂ ਦੇ ਇਕ ਹੈਕਰ ਨੇ ਬੈਂਕ ਦੀ ਵੈੱਬਸਾਈਟ 'ਚ ਮਿਸਲੀਨੀਅਸ ਪੇਜ ਐਡ ਕਰ ਦਿੱਤਾ ਤੇ ਬੈਂਕ ਦੀਆਂ ਈ-ਪੇਮੈਂਟ ਸਰਵਿਸਾਂ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਾਈਬਰ ਅਟੈਕ ਤੋਂ 24 ਘੰਟਿਆਂ ਦੇ ਅੰਦਰ ਬੈਂਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਕ ਕਾਨਫੀਡੈਂਸ਼ਿਅਲ ਲੈਟਰ ਭੇਜਿਆ ਗਿਆ। ਇਸ ਲੈਟਰ 'ਚ ਬੈਂਕ ਦੇ ਚਿਅਰਮੈਨ ਨੂੰ ਸਵਿਫਟ ਕਨਫਰਮੇਸ਼ਨ ਦੇ ਨਾਲ ਫੰਡਜ਼ ਟ੍ਰਾਂਜ਼ੈਕਸ਼ਨਾ ਦੀ ਸਾਰੀ ਜਾਣਕਾਰੀ ਈਮੇਲ ਜ਼ਰੀਏ ਰਿਜ਼ਰਵ ਬੈਂਕ ਨਾਲ ਸ਼ੇਅਕ ਕਰਨ ਬਾਰੇ ਲਿਖਿਆ ਸੀ। ਜ਼ਿਕਰਯੋਗ ਹੈ ਕਿ SWIFT ਇਕ ਗਲੋਬਲ ਫਾਈਨੈਂਸ਼ਿਅਲ ਮੈਸੇਜਿੰਗ ਸਰਵਿਸ ਹੈ ਜਿਸ ਨਾਲ ਬੈਂਕ ਕਰੋੜਾਂ ਦੇ ਹਿਸਾਬ ਨਾਲ ਟ੍ਰਾਂਜ਼ੈਂਕਸ਼ਨ ਨੂੰ ਸੰਭਵ ਬਣਾਉਂਦੇ ਹਨ।
ਕੈਨਰਾ ਬੈਂਕ ਦੇ ਇਕ ਆਫਿਸ਼ੀਅਲ ਆਫਿਸਰ ਦਾ ਬਿਆਨ ਹੈ ਕਿ ਉਨ੍ਹਾਂ ਵੱਲੋਂ ਸਾਈਬਰ ਕ੍ਰਾਈਮ ਡਿਪਾਰਟਮੈਂਟ 'ਚ ਐੱਫ. ਆਈ. ਆਰ. ਦਰਜ ਕਰਵਾ ਲਈ ਗਈ ਹੈ ਤੇ ਅਟੈਕ ਦਾ ਪਤਾ ਚੱਲਣ ਤੋਂ ਬਾਅਦ ਬੈਂਕ ਨੇ ਸਰਵਰ ਦੀ ਸਾਰੀ ਟ੍ਰੈਫਿਕ ਨੂੰ ਸਟੈਂਡਬਾਏ ਸਰਵਰ ਵੱਲ ਡਾਇਵਰਟ ਕਰ ਦਿੱਤਾ ਸੀ। ਬੈਂਕ ਦਾ ਕਹਿਣਾ ਹੈ ਕਿ ਇਸ ਅਟੈਕ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਅਟੈਕ 'ਚ ਹੈਕਰ ਵੱਲੋਂ ਸਾਈਟ 'ਤੇ ਗਵਰਮੈਂਟ ਆਫ ਇੰਡੀਆ ਦੀ ਸਾਈਟ 'ਤੇ ਫੈਜ਼ਲ1337 ਦੀ ਸਟੈਂਪ ਦੇ ਨਾਲ ਟੀਮ ਪਾਕ ਸਾਈਬਰ ਅਟੈਕਰਜ਼ ਬਾਰੇ ਲਿਖਿਆ ਗਿਆ ਸੀ ਤੇ ਵਿਅੰਗ ਕੱਸਦੇ ਹੋਏ ਕਿਹਾ ਗਿਆ ਸੀ ਕਿ ਜੇ ਸਕਿਓਰਿਟੀ ਦੀ ਜ਼ਰੂਰਤ ਹੈ ਤਾਂ ਸਾਨੂੰ ਕਾਂਟੈਕਟ ਕਰੋ (ਇਸ ਦੇ ਨਾਲ ਉਨ੍ਹਾਂ ਆਪਣਾ ਫੇਸਬਪਕ ਐਡ੍ਰੈਸ ਵੀ ਸ਼ੇਅਰ ਕੀਤਾ ਹੋਇਆ ਸੀ)।
ਡਾਟਾ ਪ੍ਰੋਟੈਕਸ਼ਨ ਲਈ ਖਾਸ ਹੈ ਮਾਈਕ੍ਰੋਸਾਫਟ ਦੀ ਨਵੀਂ ਅਪਡੇਟ
NEXT STORY