ਜਲੰਧਰ- ਮਾਈਕ੍ਰੋਸਾਫਟ ਵੱਲੋਂ ਹਾਲ ਹੀ 'ਚ ਯਾਮਰ ਐਪ ਲਈ ਇਕ ਅਪਡੇਟ ਦਿੱਤੀ ਗਈ ਹੈ ਜਿਸ 'ਚ ਕੰਪਨੀ ਵੱਲੋਂ ਇਕ ਆਈ.ਓ.ਐੱਸ. ਅਤੇ ਐਂਡ੍ਰਾਇਡ ਤੇ ਵਰਤੋਂ ਹੋਣ ਵਾਲੀ ਐਪ 'ਚ ਕੁੱਝ ਖਾਸ ਦਿੱਤਾ ਜਾ ਰਿਹਾ ਹੈ। ਇਸ ਐਪ ਅਪਡੇਟ ਦੀ ਮਦਦ ਨਾਲ ਆਈ.ਟੀ. ਐਡਮਿਨਜ਼ ਮਾਈਕ੍ਰੋਸਾਫਟ ਆਈਟਿਊਨ 'ਚ ਮੋਬਾਇਲ ਐਪਲੀਕੇਸ਼ਨ ਮੈਨੇਜਮੈਂਟ (ਐੱਮ.ਏ.ਐੱਮ.) ਕੰਟਰੋਲਜ਼ ਦੀ ਵਰਤੋਂ ਨਾਲ ਆਪਣੇ ਕੋਰਪੋਰੇਟ ਡਾਟਾ ਨੂੰ ਪ੍ਰੋਟੈਕਟ ਕਰ ਸਕਦੇ ਹਨ। ਇਹ ਅਪਡੇਟ ਆਈਟਿਊਨ ਐੱਮ.ਏ.ਐੱਮ. ਐਪ ਨੂੰ ਸਪੋਰਟ ਕਰਦੀ ਹੈ- ਇਹ ਐਪ ਐੱਮ.ਡੀ.ਐੱਮ. ਡਿਵਾਈਸ ਇਨਰੋਲਮੈਂਟ ਦੀ ਵਰਤੋਂ ਨਾਲ ਜਾਂ ਇਸ ਤੋਂ ਬਿਨਾਂ ਲੈਵਲ ਡਾਟਾ ਪ੍ਰੋਟੈਕਸ਼ਨ ਦਿੰਦੀ ਹੈ।
ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਆਰਗਨਾਈਜ਼ੇਸ਼ਨਜ਼ ਲਈ ਬਣਾਇਆ ਗਿਆ ਹੈ ਜਿੱਥੇ ਡਿਵਾਈਸਿਜ਼ ਅਤੇ ਐਪਸ ਨੂੰ ਨਿਜ਼ੀ ਅਤੇ ਆਫਿਸ਼ੀਅਲ ਦੋਨੋਂ ਤਰ੍ਹਾਂ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਨੂੰ ਅਜਿਹੀ ਡਿਵਾਈਸ ਲਈ ਵਰਤਿਆ ਜਾਂਦਾ ਹੈ ਜੋ ਐੱਮ.ਡੀ.ਐੱਮ. 'ਚ ਇਨਰੋਲਡ ਨਹੀਂ ਹੁੰਦੀ। ਜਦੋਂ ਯਾਮਰ ਨੂੰ ਆਈਟਿਊਨ ਨਾਲ ਵਰਤਿਆ ਜਾਂਦਾ ਹੈ ਤਾਂ ਐਡਮਿਨਜ਼ ਪਾਲਿਸੀਜ਼ ਨੂੰ ਸੈੱਟ ਕਰ ਸਕਦੇ ਹਨ ਜਿਨ੍ਹਾਂ ਨੂੰ ਕੋਰਪੋਰੇਟ ਡਾਟਾ ਦੀ ਪ੍ਰੋਟੈਕਸ਼ਨ ਲਈ ਐਂਡ੍ਰਾਇਡ ਅਤੇ ਆਈ.ਓ.ਐਸ. 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਯਾਮਰ ਐਪ ਦੀ ਇਸ ਅਪਡੇਟ ਨੂੰ ਗੂਗਲ ਪਲੇਅ ਅਤੇ ਆਈ.ਓ.ਐੱਸ. ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Facebook ਨਿਊਜ਼ ਫੀਡ 'ਚ ਐਡ ਕਰਨ ਜਾ ਰਹੀ ਹੈ ਨਵਾਂ ਫੀਚਰ
NEXT STORY