ਨਵੀਂ ਦਿੱਲੀ- ਸਰਕਾਰ ਨੇ ਕਿਹਾ ਹੈ ਕਿ ਦੇਸ਼ 'ਚ ਟੈਲੀਕਾਮ ਉਪਕਰਣਾਂ ਦਾ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ ਅਤੇ ਇਸ ਦਾ ਨਿਰਯਾਤ ਵੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਗਲੇ 5 ਸਾਲਾਂ 'ਚ 5ਜੀ ਉਪਭੋਗਤਾਵਾਂ ਦੀ ਗਿਣਤੀ 100 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ। ਸੰਚਾਰ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਲੋਕ ਸਭਾ 'ਚ ਬੁੱਧਵਾਰ ਨੂੰ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਹਾਲ ਹੀ 'ਚ ਟੈਲੀਕਾਮ ਉਪਕਰਣਾਂ ਦਾ ਦੇਸ਼ 'ਚ ਵੱਡੇ ਪੱਧਰ 'ਤੇ ਵਾਧਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਆਯੋਜਨ ਵੀ ਹੋਏ, ਜਿਨ੍ਹਾਂ 'ਚ ਭਾਰਤੀ ਵਫ਼ਦ ਅਤੇ 1200 ਤੋਂ ਵੱਧ ਵਿਦੇਸ਼ੀ ਵਫ਼ਦ ਮੌਜੂਦ ਰਹੇ।
ਉਨ੍ਹਾਂ ਕਿਹਾ ਕਿ ਟੈਲੀਕਾਮ ਨਾਲ ਸੰਬੰਧਤ ਉਪਕਰਣਾਂ ਦਾ ਵੱਡੇ ਪੱਧਰ 'ਤੇ ਕਈ ਦੇਸ਼ਾਂ 'ਚ ਨਿਰਯਾਤ ਕੀਤਾ ਜਾ ਰਿਹਾ ਹੈ। ਸੰਚਾਰ ਮੰਤਰੀ ਨੇ 5ਜੀ ਨੂੰ ਭਾਰਤ ਦੀ ਨਹੀਂ ਸਗੋਂ ਵਿਸ਼ਵ ਦੀ ਉਪਲੱਬਧੀ ਦੱਸਿਆ ਅਤੇ ਕਿਹਾ ਕਿ ਅੱਜ 5ਜੀ ਰਾਹੀਂ 5 ਲੱਖ ਜੀਪੀਐੱਸ ਦੇਸ਼ ਭਰ 'ਚ ਲੱਗ ਚੁੱਕੇ ਹਨ ਅਤੇ 99.9 ਫੀਸਦੀ ਜ਼ਿਲ੍ਹੇ ਇਸ 'ਚ ਕਵਰ ਹੋ ਚੁੱਕੇ ਹਨ। ਦੇਸ਼ 'ਚ ਅੱਜ 36 ਕਰੋੜ ਤੋਂ ਵੱਧ 5ਜੀ ਉਪਭੋਗਤਾ ਹਨ ਅਤੇ ਇਸ ਦੀ ਗਤੀ ਜਿਸ ਤੇਜ਼ੀ ਨਾਲ ਵੱਧ ਰਹੀ ਹੈ, ਉਸ ਤੋਂ ਅਨੁਮਾਨ ਹੈ ਕਿ 2030 ਤੱਕ 5ਜੀ ਉਪਭੋਗਤਾਵਾਂ ਦਾ ਅੰਕੜਾ 100 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਹੈਰਾਲਡ ਮਾਮਲੇ 'ਤੇ ਕਾਂਗਰਸ MP ਦਾ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ, PM ਦੇ ਅਸਤੀਫ਼ੇ ਦੀ ਕੀਤੀ ਮੰਗ
NEXT STORY