ਜਲੰਧਰ— ਪੈਨਾਸੋਨਿਕ ਨੇ ਭਾਰਤੀ ਬਾਜ਼ਾਰ 'ਚ ਨਵਾਂ ਸਮਾਰਟਫੋਨ P66 ਮੇਗਾ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ 7,990 ਰੁਪਏ ਹੈ। ਪੈਨਾਸੋਨਿਕ P66 ਮੇਗਾ ਦੀ ਖਾਸੀਅਤ ਹੈ ਕਿ ਇਸ ਵਿਚ 21 ਭਾਰਤੀ ਭਾਸ਼ਾਵਾਂ ਦਾ ਸਪੋਰਟ ਹੈ।
ਪੈਨੈਸੋਨਿਕ P66 ਮੇਗਾ ਦੇ ਤਕਨੀਕੀ ਪੱਖ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ 5-ਇੰਚ ਦੀ ਐੱਚ.ਡੀ ਡਿਸਪਲੇ ਦਿੱਤੀ ਗਈ ਹੈ ਅਤੇ ਇਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ 'ਤੇ ਆਧਾਰਿਤ ਇਹ ਫੋਨ 1.3GHz ਕਵਾਡਕੋਰ ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ।
ਫੋਨ 'ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਮਾਈਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ। ਪੈਨਾਸੋਨਿਕ ਪੀ66 ਮੇਗਾ 'ਚ ਫੋਟੋਗ੍ਰਾਫੀ ਲਈ ਐਲ.ਈ.ਡੀ. ਫਲੈਸ਼ ਦੇ ਨਾਲ 8MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜਦੋਂਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5MP ਦਾ ਫਰੰਟ ਕੈਮਰਾ ਉਪਲੱਬਧ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਪੈਨਾਸੋਨਿਕ ਪੀ66 ਮੇਗਾ 'ਚ ਡਿਊਲ ਸਿਮ, 3ਜੀ, ਵਾਈ-ਫਾਈ, ਬਲੂਟੂਥ ਅਤੇ ਜੀ.ਪੀ.ਐੱਸ. ਦਿੱਤੇ ਗਏ ਹਨ। ਉਥੇ ਹੀ ਪਾਵਰ ਬੈਕਅਪ ਦੀ ਸੁਵਿਧਾ ਲਈ ਇਸ ਵਿਚ 3,200 mAh ਦੀ ਬੈਟਰੀ ਮੌਜੂਦ ਹੈ।
ਫੇਸਬੁੱਕ ਪ੍ਰੋਫਾਇਲ 'ਤੇ ਫੋਟੋ ਦੀ ਥਾਂ ਲਗਾਓ ਵੀਡੀਓ
NEXT STORY