ਜਲੰਧਰ— ਅੱਜ ਦੇ ਸਮੇਂ 'ਚ ਬਹੁਤ ਸਾਰੇ ਆਨਲਾਈਨ ਭੁਗਤਾਨ ਲਈ ਪੇ.ਟੀ.ਐੱਮ. ਦੀ ਵਰਤੋਂ ਕਰਦੇ ਹਨ। ਕਈ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਭੁਗਤਾਨ ਦੌਰਾਨ ਤੁਹਾਡੇ ਫੋਨ 'ਚ ਇੰਟਨੈੱਟ ਨਹੀਂ ਹੋਵੇਗਾ। ਅਜਿਹੇ 'ਚ ਪੇ.ਟੀ.ਐੱਮ. ਰਾਹੀਂ ਭੁਗਤਾਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸੇ ਸਮੱਸਿਆ ਨੂੰ ਦੂਰ ਕਰਨ ਲਈ ਪੇ.ਟੀ.ਐੱਮ. ਨੇ 'ਪੇ.ਟੀ.ਐੱਮ. ਟੈਪ ਕਾਰਡ' ਦੀ ਸ਼ੁਰੂਆਤ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਵੀ ਭੁਗਤਾਨ ਕਰ ਸਕੋਗੇ।
ਇਹ ਕਾਰਡ ਇਕ ਸੈਕਿੰਡ 'ਚ ਪੇ.ਟੀ.ਐੱਮ. ਦੁਆਰਾ ਜਾਰੀ ਐੱਨ.ਐੱਫ.ਸੀ. ਪੀ.ਓ.ਐੱਸ. ਟਰਮਿਨਲਸ 'ਚ ਪੂਰੀ ਤਰ੍ਹਾਂ ਆਫਲਾਈਨ, ਸੁਰੱਖਿਅਤ ਅਤੇ ਆਸਾਨ ਡਿਜੀਟਲ ਭੁਗਤਾਨਾਂ ਨੂੰ ਸਮਰੱਥ ਕਰਨ ਲਈ ਨਿਅਰ ਫੀਲਡ ਕਮਿਊਨੀਕੇਸ਼ਨ (ਐੱਨ.ਐੱਫ.ਸੀ.) ਤਕਨੀਕ ਦਾ ਇਸਤੇਮਾਲ ਕਰਦਾ ਹੈ। ਆਫਲਾਈਨ ਪੇਮੈਂਟ ਕਰਨ ਲਈ ਯੂਜ਼ਰਸ ਟੈਪ ਕਾਰਡ 'ਤੇ ਕਿਊ.ਆਰ. ਕੋਡ ਸਕੈਨ ਕਰਕੇ ਅਤੇ ਕਿਸੇ ਵੀ ਐਡ ਵੈਲਿਊ ਮਸ਼ੀਨ (ਏ.ਵੀ.ਐੱਮ.) 'ਚ ਇਸ ਨੂੰ ਪ੍ਰਮਾਣਿਤ ਕਰਕੇ ਆਪਣੇ ਪੇ.ਟੀ.ਐੱਮ. ਖਾਤੇ ਤੋਂ ਭੁਗਤਾਨ ਕਰ ਸਕੋਗੇ।
ਇਸ ਨੂੰ ਵਿਸਤਾਰ ਰੂਪ ਦੇਣ ਲਈ ਪੇ.ਟੀ.ਐੱਮ. ਪਹਿਲੇ ਚਰਣ 'ਚ ਪ੍ਰੋਗਰਾਮਾਂ, ਸਿਖਿਅਕ ਅਦਾਰਿਆਂ ਅਤੇ ਕਾਰਪੋਰੇਟ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ। ਭੁਗਤਾਨ ਕਰਨ ਲਈ ਗਾਹਕ ਨੂੰ ਵਪਾਰੀ ਟਰਮਿਨਲ 'ਚ ਇ ਕਾਰਡ ਨੂੰ ਟੈਪ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਪੇ.ਟੀ.ਐੱਮ. ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਮਿਲਦੀ ਹੈ, ਭਲੇ ਹੀ ਉਨ੍ਹਾਂ ਨੇ ਆਪਣਾ ਫੋਨ ਨਾ ਲਿਆ ਹੋਵੇ। ਇਸ ਲਈ ਕੰਪਨੀ ਗਾਹਕਾਂ ਨੂੰ ਇਕ ਕਾਰਡ ਦੇਵੇਗੀ।
ਸਮਾਰਟ ਫੋਨਾਂ 'ਤੇ ਭਾਰੀ ਛੋਟ, 13 ਮਈ ਨੂੰ ਸ਼ੁਰੂ ਹੋਵੇਗੀ ਸੇਲ!
NEXT STORY