ਜਲੰਧਰ- ਅੱਜ ਦੇ ਸਮੇਂ 'ਚ ਸਮਾਰਟਫੋਨਜ਼ ਦੀ ਵਿਕਰੀ ਲਗਾਤਾਰ ਵੱਧਦੀ ਜਾ ਰਹੀ ਹੈ। ਭਾਰਤ 'ਚ ਜਿਓ 4ਜੀ ਨੈੱਟਵਰਕ ਦੇ ਆਉਣ ਤੋਂ ਬਾਅਦ ਲੋਕ ਸਭ ਤੋਂ ਜ਼ਿਆਦਾ ਇਸ ਦਾ ਇਸਤੇਮਾਲ ਕਰਦੇ ਹਨ। ਰਿਪੋਰਟ ਦੇ ਮੁਤਾਬਕ ਭਾਰਤ 'ਚ ਸਭ ਤੋਂ ਜ਼ਿਆਦਾ (ਓਵਰ-ਦ-ਟਾਪ) ਵੀਡੀਓ ਕੰਟੇਟ ਦੀ ਖਪਤ ਹੁੰਦੀ ਹੈ ਹੁੰਦੀ ਹੈ ਅਤੇ ਉਸ ਤੋਂ ਬਾਅਦ ਥਾਈਲੈਂਡ ਅਤੇ ਫਿਲੀਪੀਨਸ ਦਾ ਨੰਬਰ ਹੈ।
ਆਈ. ਏ. ਐੱਨ. ਐੱਸ. ਦੀ ਖਬਰ ਦੇ ਮੁਤਾਬਕ ਭਾਰਤ 'ਚ ਦਰਸ਼ਕ ਹਫਤੇ 'ਚ 12.3 ਘੰਟੇ ਵੀਡੀਓ ਕੰਟੇਟ ਦੇਖਦੇ ਹਨ, ਜਦਕਿ ਜਾਪਾਨ 'ਚ ਸਭ ਤੋਂ ਘੱਟ 6.2 ਘੰਟੇ ਵੀਡੀਓ ਸਮੱਗਰੀ ਪ੍ਰਤੀ ਹਫਤੇ ਆਨਲਾਈਨ ਦੇਖੀ ਜਾਂਦੀ ਹੈ। ਸਮਾਰਟਫੋਨ 'ਤੇ ਆਨਾਲਈਨ ਵੀਡੀਓ ਦੇਖਣ 'ਚ ਭਾਰਤੀ (44 ਫੀਸਦੀ) ਤੱਕ ਸ਼ਾਮਿਲ ਹੈ, ਜਦਕਿ ਜਾਪਾਨੀ ਲੋਕਾਂ ਨੇ 50 ਫੀਸਦੀ ਵੀਡੀਓ ਸਮੱਗਰੀ ਗੈਰ-ਮੋਬਾਇਲ ਡਿਵਾਈਸਿਜ਼ 'ਤੇ ਓ. ਟੀ. ਟੀ. ਸੇਵਾਵਾਂ ਦੇ ਮਾਧਿਅਮ ਰਾਹੀਂ ਦੇਖੀ। 70 ਫੀਸਦੀ ਭਾਰਤ ਦੇ ਲੋਕਾਂ ਦਾ ਕਹਿਣਾ ਹੈ ਕਿ ਆਡਿਓ ਦੀ ਗੁਣਵੱਤਾ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ, ਜਿਸ ਤੋਂ ਬਾਅਦ 56 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਤੇਜ਼ੀ ਨਾਲ ਸ਼ੁਰੂ ਹੋਣਾ ਵੀ ਉਨ੍ਹਾਂ ਲਈ ਮਹੱਚਵਪੂਰਨ ਹੈ।
ਇਨ੍ਹਾਂ ਬਿਹਤਰੀਨ ਸਾਊਂਡ ਕੁਆਲਿਟੀ ਵਾਲੇ ਹੈੱਡਫੋਨਜ਼ 'ਤੇ ਮਿਲ ਰਿਹਾ ਹੈ ਡਿਸਕਾਊਂਟ
NEXT STORY