ਜਲੰਧਰ- ਪੈਰੀਸਕੋਪ ਵੱਲੋਂ ਪਿਛਲੇ ਹਫਤੇ ਹੀ ਇਕ ਪਬਲਿਕ ਬੀਟਾ ਦਾ ਐਲਾਨ ਕੀਤਾ ਗਿਆ ਸੀ ਜਿਸ 'ਚ ਯੂਜ਼ਰਜ਼ ਆਪਣੀਆਂ ਬਰਾਡਕਾਸਟਿੰਗ ਵੀਡੀਓਜ਼ ਨੂੰ ਸੇਵ ਕਰ ਸਕਦੇ ਸਨ। ਹੁਣ ਇਸ ਦੀ ਲਾਈਵ ਸਟ੍ਰੀਮਿੰਗ ਸਰਵਿਸ ਦਾ ਕਹਿਣਾ ਹੈ ਕਿ ਇਸ 'ਚ ਤਿੰਨ ਹੋਰ ਨਵੇਂ ਫੀਚਰਸ ਨੂੰ ਐਡ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚ ਪ੍ਰਸਾਰਿਤ ਵੀਡੀਓ ਨੂੰ ਵਾਪਿਸ ਲੈਣ, ਡੀ.ਜੇ.ਆਈ. ਡ੍ਰੋਨ ਅਤੇ ਇਕ ਗੋ-ਪ੍ਰੋ ਐਕਸ਼ਨ ਕੈਮਰਾ ਸ਼ਾਮਿਲ ਹਨ। ਹੁਣ ਪੈਰੀਸਕੋਪ ਬਰਾਡਕਾਸਟਿੰਗ 24 ਘੰਟੇ ਬਾਅਦ ਗਾਇਬ ਨਹੀਂ ਹੋਵੇਗੀ ਸਗੋਂ ਵੀਡੀਓ ਡਿਫਾਲਟ ਤੌਰ 'ਤੇ ਆਪਣੇ ਆਪ ਸੇਵ ਹੋ ਜਾਵੇਗੀ। ਇਸ ਦੇ ਨਾਲ ਹੀ ਇਕ ਆਪਸ਼ਨ ਵੀ ਦਿੱਤੀ ਜਾਵੇਗੀ ਜਿਸ ਨਾਲ ਯੂਜ਼ਰ ਵੀਡੀਓ ਨੂੰ ਆਟੋ-ਡਿਲੀਟ ਕਰਨ ਲਈ ਟਾਇਮ ਸੈੱਟ ਕਰ ਸਕਦਾ ਹੈ।
ਇਸ ਅਪਡੇਟ ਕੀਤੇ ਗਏ ਐਪ ਨਾਲ ਹੁਣ ਯੂਜ਼ਰਜ਼ ਲਾਈਵ ਡਿਸਕਵਰ ਨੂੰ ਹੋਰ ਵੀ ਆਸਾਨ ਬਣਾ ਸਕਦੇ ਹਨ ਅਤੇ ਇਕ ਸਿੰਪਲ ਸਰਚ ਬਾਰ ਦੀ ਵਰਤੋਂ ਨਾਲ ਪੁਰਾਣੀ ਵੀਡੀਓ ਨੂੰ ਬਰਾਡਕਾਸਟ ਕਰ ਸਕਦੇ ਹਨ। ਇਹ ਰਿਜ਼ਲਟ ਨੂੰ ਟਾਈਲਜ਼ 'ਚ ਅਤੇ ਡਿਸਕਰਪਸ਼ਨ ਨਾਲ ਦਿਖਾਏਗਾ। ਤੁਸੀਂ ਵੀਡੀਓ ਨੂੰ ਐਕਸਪਲੋਰ ਕਰਨ ਲਈ ਵੀਡੀਓ ਦੇ ਟਾਪਿਕ ਦੀ ਵਰਤੋਂ ਹੈਸ਼ਟੈਗ ਵਜੋਂ ਵੀ ਕਰ ਸਕਦੇ ਹੋ ਜਿਵੇਂ ਕਿ #like, #food, #music ਅਤੇ #travel ਆਦਿ। ਪਿਛਲੇ ਸਾਲ ਡੀ.ਜੇ.ਆਈ. ਵੱਲੋਂ ਯੂਟਿਊਬ ਸਪੋਰਟ ਨੂੰ ਐਡ ਕੀਤਾ ਗਿਆ ਸੀ। ਹੁਣ ਤੁਸੀਂ ਪੈਰੀਸਕੋਪ ਐਪ ਦੁਆਰਾ ਵੀ ਲਾਈਵ ਸਟ੍ਰੀਮਿੰਗ ਕਰ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਲਾਈਵ ਵੀਡੀਓ ਨੂੰ ਬਿਆਨ ਕਰ ਸਕਦੇ ਹੋ ਅਤੇ ਸਕੈਚ ਦੀ ਵਰਤੋਂ ਨਾਲ ਕਿਸੇ ਵੀ ਸਟ੍ਰੀਮ ਨੂੰ ਹਾਈਲਾਈਟ ਕਰ ਸਕਦੇ ਹੋ। ਇਹ ਨਵੇਂ ਫੀਚਰਸ ਗੂਗਲ ਐਂਡ੍ਰਾਇਡ ਅਤੇ ਐਪਲ ਆਈ.ਓ.ਐੱਸ. ਯੂਜ਼ਰਜ਼ ਲਈ ਅਗਲੇ ਕੁੱਝ ਹਫਤਿਆਂ ਤੱਕ ਉਪਲੱਬਧ ਕੀਤੇ ਜਾਣਗੇ।
ਸੈਮਸੰਗ ਨੇ ਲਾਂਚ ਕੀਤਾ 256GB ਦਾ ਮੈਮਰੀ ਕਾਰਡ
NEXT STORY