ਜਲੰਧਰ— ਸਾਊਥ ਕੋਰੀਆ ਦੀ ਟੈਕਨਾਲੋਜੀ ਦਿੱਗਜ ਸੈਮਸੰਗ ਇਲੈਕਟ੍ਰੋਨਿਕ ਨੇ 256ਜੀ.ਬੀ. ਦੇ ਮਾਈਕ੍ਰੋ-ਐੱਸ.ਡੀ. ਕਾਰਡ ਦਾ ਐਲਾਨ ਕੀਤਾ ਹੈ। ਅਜੇ ਤੱਕ ਸੈਨਸਿਕ ਸਭ ਤੋਂ ਜ਼ਿਆਦਾ 200ਜੀ.ਬੀ. ਸਟੋਰੇਜ਼ ਵਾਲਾ ਮਾਈਕ੍ਰੋ-ਐੱਸ.ਡੀ. ਕਾਰਡ ਦੀ ਵਿਕਰੀ ਕਰਦੀ ਸੀ ਜਿਸ ਨੂੰ ਮਾਰਚ 'ਚ ਲਾਂਚ ਕੀਤਾ ਗਿਆ ਸੀ।
ਸੈਮਸੰਗ ਦੇ 256ਜੀ.ਬੀ. ਦੇ ਇਸ 5vo Plus ਮਾਈਕ੍ਰੋ-ਐੱਸ.ਡੀ. ਕਾਰਡ ਦੀ ਰੀਡਿੰਗ/ਰਾਈਟਿੰਗ ਸਪੀਡ 95M2/s ਅਤੇ 90M2/s ਹੈ। ਇਸ ਕਾਰਡ 'ਚ 55,200 ਤਸਵੀਰਾਂ, 12 ਘੰਟੇ ਤੱਕ ਦੀ 4ਕੇ ਵੀਡੀਓ ਅਤੇ 33 ਘੰਟਿਆਂ ਤੱਕ ਦੀ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਨੂੰ ਸਟੋਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿਚ 25,500 ਤੋਂ ਜ਼ਿਆਦਾ ਗਾਣੇ ਰੱਖੇ ਜਾ ਸਕਦੇ ਹਨ।
ਇਸ ਕਾਰਡ ਨਾਲ ਯੂਜ਼ਰਜ਼ ਨੂੰ 10 ਸਾਲ ਦੀ ਲਿਮਟਿਡ ਵਾਰੰਟੀ ਦਿੱਤੀ ਜਾਵੇਗੀ ਅਤੇ ਜੂਨ ਤੋਂ ਇਸ ਨੂੰ 50 ਦੇਸ਼ਾਂ 'ਚ ਵੇਚਿਆ ਜਾਵੇਗਾ। ਇਸ ਦੀ ਕੀਮਤ 249 ਡਾਲਰ (ਕਰੀਬ 16,670 ਰੁਪਏ) ਹੈ। ਜ਼ਿਕਰਯੋਗ ਹੈ ਕਿ ਇਸ ਕੀਮਤ 'ਚ ਤੁਸੀਂ 1“2 ਦੇ ਦੋ ਐਕਸਟਰਨਲ ਹਾਰਡ ਡਿਸਕ ਖਰੀਦ ਸਕਦੇ ਹੋ ਪਰ ਇਹ ਮਾਈਕ੍ਰੋ-ਐੱਸ.ਡੀ. ਕਾਰਡ ਹੈ ਇਸ ਲਈ ਇਸ ਦੀ ਕੀਮਤ ਜ਼ਿਆਦਾ ਹੈ।
ਇਸ ਮੈਮਰੀ ਕਾਰਡ 'ਚ V-N1N4 ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਵਾਟਰਪਰੂਫ, ਟਾਂਪ੍ਰੇਚਰ ਪਰੂਫ, ਐਕਸਰੇ ਪਰੂਫ ਅਤੇ ਮੈਗਨੇਟਿਕ ਫੀਲਡ ਪਰੂਫ ਹੈ।
ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ ਇਹ HD ਕੈਮਰਾ (ਵੀਡੀਓ)
NEXT STORY