ਸੈਲਾ ਖੁਰਦ (ਅਰੋੜਾ)- ਬਾਬਾ ਬਾਲਕ ਨਾਥ ਜੀ ਦੇ ਅਸਥਾਨ ਤੋਂ ਵਾਪਸ ਆ ਰਹੇ ਦੋ ਕੁਲਚਾ ਵੇਚਣ ਵਾਲੇ ਆਪਣੇ ਕਿਰਾਏ ਦੇ ਘਰ ਵਿਚ ਸਾਮਾਨ ਨੂੰ ਖਿਲਰਿਆ ਵੇਖ ਅਤੇ ਬਹੁਤ ਸਾਰੀਆਂ ਚੀਜ਼ਾਂ ਗਾਇਬ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਇਹ ਅਹਿਸਾਸ ਹੋਣ 'ਚ ਦੇਰ ਨਹੀਂ ਲੱਗੀ ਕਿ ਚੋਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਵੱਡੀ ਮਾਤਰਾ 'ਚ ਸਾਮਾਨ ਚੋਰੀ ਕਰ ਲਿਆ ਹੈ। ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
ਕੁਲਚੇ ਵੇਚਣ ਵਾਲੇ ਦਯਾ ਰਾਮ ਅਤੇ ਮੁਰਲੀ ਵਾਸੀ ਸ਼੍ਰੀ ਰਾਧਾ ਕ੍ਰਿਸ਼ਨ ਮੁਹੱਲਾ ਸੈਲਾ ਖੁਰਦ ਨੇ ਦੱਸਿਆ ਕਿ ਹਰ ਸਾਲ ਵਾਂਗ, ਉਹ ਆਪਣੇ ਪਰਿਵਾਰਾਂ ਨਾਲ ਚੇਤ ਦੇ ਮਹੀਨੇ ਇਕ ਮਹੀਨੇ ਲਈ ਕੰਮ ਕਰਨ ਲਈ ਬਾਬਾ ਬਾਲਕ ਨਾਥ ਜੀ ਦੇ ਅਸਥਾਨ 'ਤੇ ਗਏ ਸਨ। ਜਦੋਂ ਉਹ ਬੁੱਧਵਾਰ ਸ਼ਾਮ ਨੂੰ ਉੱਥੋਂ ਵਾਪਸ ਆਏ ਅਤੇ ਘਰ 'ਚ ਦਾਖ਼ਲ ਹੋਏ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਏ। ਦਰਵਾਜ਼ੇ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਸੋਨੇ ਦੀ ਚੇਨ, ਚਾਂਦੀ ਦੇ ਕੰਗਣ, ਇਕ ਪੱਖਾ, ਮਸਾਲੇ ਪੀਸਣ ਵਾਲੀ ਮਸ਼ੀਨ, ਟੁੱਲੂ ਪੰਪ, ਵੱਡੀ ਬੈਟਰੀ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਚੋਰੀ ਕਰ ਲਈਆਂ ਹਨ।
ਇਹ ਵੀ ਪੜ੍ਹੋ: ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ ਲੁੱਟ ਦੀ ਵੀਡੀਓ
ਜਾਂਦੇ ਸਮੇਂ ਚੋਰ ਘਰ 'ਚ ਪੀਣ ਵਾਲੇ ਪਾਣੀ ਦਾ ਜੱਗ ਅਤੇ ਸ਼ਰਾਬ ਛੱਡ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਉਨ੍ਹਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਕਸਬੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਥਾਨਕ ਪੁਲਸ ਗੰਭੀਰ ਹੋਵੇ ਚੋਰ ਵਾਰ-ਵਾਰ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
NEXT STORY