ਗੈਜੇਟ ਡੈਸਕ– ਫਿਲਿਪਸ ਆਡੀਓ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਆਪਣੇ ਵਾਇਰਲੈੱਸ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਦੋ ਨਵੇਂ ਈਅਰਬਡਸ ਲਾਂਚ ਕੀਤੇ ਹਨ। ਇਨ੍ਹਾਂ ਈਅਰਬਡਸ ਦਾ ਮਾਡਲ ਨੰਬਰ Philips SBH2515BK/10 ਅਤੇ TAT3225BK ਦੱਸਿਆ ਗਿਆ ਹੈ ਜੋ ਕਿ ਹਾਈ-ਫਾਈ ਆਡੀਓ ਅਤੇ ਲੋਅ-ਲੈਟੇਸੀ ਮੋਡ ਵਰਗੇ ਫੀਚਰਜ਼ ਨੂੰ ਸਪੋਰਟ ਕਰਦੇ ਹਨ। ਕੀਮਤ ਦੀ ਗੱਲ ਕਰੀਏ ਤਾਂ Philips SBH2515BK/10 ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਜਦਕਿ Philips TAT3225BK ਨੂੰ 7,990 ਰੁਪਏ ’ਚ ਖਰੀਦਿਆ ਜਾ ਸਕੇਗਾ। ਇਸ ਨੂੰ ਸਭ ਤੋਂ ਪਹਿਲਾਂ ਫਲਿਪਕਾਰਟ ’ਤੇ ਉਪਲੱਬਧ ਕੀਤਾ ਗਿਆ ਹੈ।
Philips SBH2515BK/10 ਦੇ ਫੀਚਰਜ਼
Philips SBH2515BK/10 ਦੀ ਬੈਟਰੀ ਨੂੰ ਲੈ ਕੇ 110 ਤੋਂ ਜ਼ਿਆਦਾ ਘੰਟਿਆਂ ਦੇ ਪਲੇਅ ਟਾਈਮ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਮਿਲਣ ਵਾਲੇ ਚਾਰਜਿੰਗ ਕੇਸ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਵੀ ਚਾਰਜ ਕਰ ਸਕੋਗੇ। Philips TAT3225BK ’ਚ 13mm ਦਾ ਸਪੀਕਰ ਡ੍ਰਾਈਵਰ ਹੈ ਅਤੇ ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2 ਹੈ। ਵਾਟਰ ਰੈਸਿਸਟੈਂਟ ਲਈ ਇਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਹਰੇਕ ਬਡਸ ਦਾ ਬੈਟਰੀ ਬੈਕਅਪ 5 ਘੰਟਿਆਂ ਦਾ ਹੈ।
ਇਸ ਦਾ ਚਾਰਜਿੰਗ ਕੇਸ 3350mAh ਦੀ ਬੈਟਰੀ ਨਾਲ ਆਉਂਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਫੋਨ ਨੂੰ ਵੀ ਚਾਰਜ ਕਰ ਸਕਦੇ ਹੋ। ਇਸ ਵਿਚ 699mm ਨੀਓਡੀਅਮ ਏਕਾਸਟਿਕ ਡ੍ਰਾਈਵਰ ਹੈ। ਇਸ ਤੋਂ ਇਲਾਵਾ ਇਸ ਵਿਚ ਪੈਸਿਵ ਨੌਇਜ਼ ਕੈਂਸਿਲੇਸ਼ਨ ਵੀ ਦਿੱਤਾ ਗਿਆ ਹੈ। ਇਸ ਵਿਚ ਇਕ ਮੋਨੋ ਮੋਡ ਵੀ ਦਿੱਤਾ ਗਿਆ ਹੈ। ਇਸ ਵਿਚ ਟੱਚ ਕੰਟਰੋਲ ਹੈ ਜਿਸ ਦੀ ਮਦਦ ਨਾਲ ਤੁਸੀਂ ਟ੍ਰੈਕ ਬਦਲ ਸਕਦੇ ਹੋ, ਕਾਲ ਰਿਸੀਵ ਅਤੇ ਰਿਜੈਕਟ ਕਰ ਸਕਦੇ ਹੋ।
Philips TAT3225BK ਦੇ ਫੀਚਰਜ਼
ਇਸ ਵਿਚ ਵੀ ਕੁਨੈਕਟੀਵਿਟੀ ਲਈ ਬਲੂਟੁੱਥ 5.2 ਹੈ। ਇਸ ਈਅਰਬਡਸ ’ਚ ਵੀ ਇਨਬਿਲਟ ਮਾਈਕ ਦੇ ਨਾਲ ਮੋਨੇ ਮੋਡ ਅਤੇ ਇਕੋ ਕੈਂਸਿਲੇਸ਼ਨ ਹੈ। ਵਾਟਰਪਰੂਫ ਲਈ ਇਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਵਿਚ 13mm ਦਾ ਡ੍ਰਾਈਵਰ ਹੈ ਅਤੇ ਬੈਟਰੀ ਨੂੰ ਲੈ ਕੇ 24 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਹਰੇਕ ਬਡਸ ਦਾ ਬੈਕਅਪ 6 ਘੰਟਿਆਂ ਦਾ ਅਤੇ ਚਾਰਜਿੰਗ ਕੇਸ ਦੇ ਨਾਲ 18 ਘੰਟਿਆਂ ਦਾ ਬੈਕਅਪ ਮਿਲੇਗਾ।
ਇਕ ਹੋਰ ਸ਼ਾਨਦਾਰ ਬਾਈਕ ਰਾਇਲ ਐਨਫੀਲਡ ਹੰਟਰ 350 ਦੇਵੇਗੀ ਦਸਤਕ
NEXT STORY