ਆਟੋ ਡੈਸਕ– ਮਾਰੂਤੀ ਸੁਜ਼ੂਕੀ ਭਾਰਤ ’ਚ ਨਵੀਂ ਵੈਗਨਆਰ ਨੂੰ 23 ਜਨਵਰੀ 2019 ’ਚ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਹੀ ਇਹ ਕਾਰ ਇਕ ਵਾਰ ਫਿਰ ਸਪਾਟ ਹੋ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਨਵੀਂ ਮਾਰੂਤੀ ਵੈਗਨਆਰ ਨੂੰ ਸਪਾਟ ਕੀਤਾ ਜਾ ਚੁੱਕਾ ਹੈ ਪਰ ਇਸ ਦੀਆਂ ਇੰਨੀਆਂ ਸਾਫ ਤਸਵੀਰਾਂ ਪਹਿਲੀ ਵਾਰ ਸਾਹਮਣੇ ਆਈਆਂ ਹਨ। ਨਵੀਂ ਵੈਗਨਆਰ ’ਚ ਕੰਪਨੀ ਨੇ ਬੇਹੱਦ ਹੀ ਆਕਰਸ਼ਕ ਰੈਪ ਰਾਊਂਡਸ ਹੈੱਡਲੈਂਪ, ਰਾਈਜਿੰਗ ਵਿੰਡੋ ਲਾਈਨ ਫਲੋਟਿੰਗ ਰੂਫ, ਵੱਜੇ ਵ੍ਹੀਲ ਆਰਕ ਅਤੇ ਆਕਰਸ਼ਕ ਟੇਲ ਲਾਈਟ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਇਸ ਦੇ ਇੰਟੀਰੀਅਰ ਨੂੰ ਵੀ ਕੰਪਨੀ ਨੇ ਕਾਫੀ ਬਿਹਤਰ ਬਣਾਇਆ ਹੈ। ਇੰਟੀਰੀਅਰ ’ਚ ਡਿਊਲ-ਟੋਨ ਡੈਸ਼ਬੋਰਡ ਲੱਗਾ ਹੈ ਅਤੇ ਇਸ ਦੇ ਨਾਲ ਹੀ ਇਸ ਵਿਚ ਨਵੇਂ ਡਿਜ਼ਾਈਨ ਦਾ ਵੱਡਾ ਇੰਸਟਰੂਮੈਂਟ ਕਲੱਸਚਰ ਲੱਗਾ ਹੈ।

ਇੰਜਣ
ਨਵੀਂ ਮਾਰੂਤੀ ਸੁਜ਼ੂਕੀ ਵੈਗਨਆਰ ’ਚ 1.2 ਲੀਟਰ ਦਾ ਕੇ-ਸੀਰੀਜ਼ 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਕਿ ਇਗਨਸ ਅਤੇ ਸਵਿਫਟ ’ਚ ਵੀ ਲੱਗਾ ਹੈ। ਇਹ ਇੰਜਣ 84 ਬੀ.ਐੱਚ.ਪੀ. ਦੀ ਪਾਵਰ ਅਤੇ 115 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਨੂੰ 5 ਸਪੀਡ ਗਿਅਰਬਾਕਸ ਟ੍ਰਾਂਸਮਿਸ਼ਨ ਨੈਲ ਲਾਸ ਕੀਤਾ ਗਿਆ ਹੈ। ਉਮੀਦ ਹੈ ਕਿ ਕੰਪਨੀ ਇਸ ਵਿਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵੀ ਆਪਸ਼ਨ ਦੇ ਸਕਦੀ ਹੈ। ਹਾਲ ਹੀ ’ਚ ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਸੀ ਕਿ ਕੰਪਨੀ ਵੈਗਨਆਰ ਦੇ ਇਲੈਕਟ੍ਰਿਕ ਵਰਜਨ ’ਤੇ ਵੀ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਵੈਗਨਆਰ ਦੇ ਇਲੈਕਟ੍ਰਿਕ ਮਾਡਲ ਨੂੰ ਸਾਲ 2020 ਤਕ ਬਾਜ਼ਾਰ ’ਚ ਉਤਾਰਿਆ ਜਾਵੇਗਾ।

ਫੀਚਰਜ਼
ਨਵੀਂ ਮਾਰੂਤੀ ਵੈਗਨਆਰ ’ਚ 12V ਫੋਨ ਚਾਰਜਿੰਗ ਸਾਕੇਟ ਮਿਲੇਗਾ, ਜਿਸ ਨਾਲ ਲੰਬੇ ਸਫਰ ਦੌਰਾਨ ਫੋਨ ਡਿਸਚਾਰਜ ਹੋਣ ਦੀ ਟੈਂਸ਼ਨ ਨਹੀਂ ਰਹੇਗੀ। ਵੈਗਨਆਰ ’ਚ ਮਲਟੀ ਫੰਕਸ਼ਨਲ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ ਜਿਸ ਵਿਚ ਆਡੀਓ ਅਤੇ ਫੋਨ ਕੰਟਰੋਲ ਦੀ ਸੁਵਿਧਾ ਮਿਲੇਗੀ। ਨਵੀਂ ਵੈਗਨਆਰ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਹੈ। ਇਹ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਦੇ ਨਾਲ ਆਏਗਾ। ਹਾਲਾਂਕਿ, ਟੱਚਸਕਰੀ ਇੰਫੋਟੇਨਮੈਂਟ ਕਾਰ ਦੇ ਟਾਪ ਮਾਡਲ ’ਚ ਹੀ ਮਿਲਣ ਦੀ ਸੰਭਾਵਨਾ ਹੈ।

ਸੇਫਟੀ ਫੀਚਰਜ਼
ਸੇਫਟੀ ਫੀਚਰਜ਼ ਦੇ ਤੌਰ ’ਤੇ ਇਸ ਵਿਚ ਡਿਊਲ ਏਅਰਬੈਗ, ਏ.ਬੀ.ਐੱਸ. ਈ.ਬੀ.ਡੀ., ਰਿਵਰਸ ਪਾਰਕਿੰਗ ਸੈਂਸਰ, ਸੀਟ ਬੈਲਟ ਰਿਮਾਇੰਡਰ, ਹਾਈ ਸਪੀਡ ਅਲਰਟ ਅਤੇ ਆਈ.ਸੋਫਿਕਸ ਚਾਈਲਡ ਸੀਟ ਮਾਊਂਟ ਦਾ ਇਸਤੇਮਾਲ ਕਰੇਗੀ।
PUBG Mobile ਹੋਵੇਗੀ ਹੋਰ ਵੀ ਮਜ਼ੇਦਾਰ, ਸ਼ਾਮਲ ਹੋਵੇਗਾ Zombie mode
NEXT STORY