ਗੈਜੇਟ ਡੈਸਕ– ਪੋਕੋ ਐੱਫ1 ਨੂੰ ਭਾਰਤ ’ਚ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਨਵੀਂ ਅਪਡੇਟ ਸ਼ਾਓਮੀ ਦੇ MIUI 11 ਦੇ ਰੂਪ ’ਚ ਆਉਂਦੀ ਹੈ। ਹਾਲ ਹੀ ’ਚ ਪੋਕੋ ਟੀਮ ਨੇ ਐਂਡਰਾਇਡ 10 ਦੇ ਬੀਟਾ ਵਰਜ਼ਨ ਨੂੰ ਟੈਸਟ ਕਰਨਾ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਨਵਾਂ ਐਂਡਰਾਇਡ ਵਰਜ਼ਨ ਸਾਰੇ ਪੋਕੋ ਐੱਫ1 ਯੂਜ਼ਰਜ਼ ਨੂੰ ਮਿਲਣ ਵਾਲਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁਝ ਯੂਜ਼ਰਜ਼ ਨੇ ਜਨਵਰੀ ’ਚ ਹੀ ਸੋਸ਼ਲ ਮੀਡੀਆ ’ਤੇ ਇਸ ਅਪਡੇਟ ਨੂੰ ਰੋਲ ਆਊਟ ਦੀ ਜਾਣਕਾਰੀ ਦਿੱਤੀ ਸੀ। ਪੋਕੋ ਐੱਫ1 ਨੂੰ ਅਗਸਤ 2018 ’ਚ ਐਂਡਰਾਇਡ 8.1 ਓਰੀਓ ’ਤੇ ਆਧਾਰਿਤ MIUI 9.6 ਦੇ ਨਾਲ ਦੇਸ਼ ’ਚ ਲਾਂਚ ਕੀਤਾ ਗਿਆ ਸੀ। ਸਮਾਰਟਫੋਨ ਨੂੰ ਦਸੰਬਰ 2018 ’ਚ ਐਂਡਰਾਇਡ 9 ਪਾਈ ’ਤੇ ਆਧਾਰਿਤ MIUI 10 ਮਿਲਿਆ ਸੀ।
MIUI ਕਮਿਊਨਿਟੀ ਫੋਰਮ ’ਤੇ ਇਕ ਪੋਸਟ ਅਨੁਸਾਰ ਪੋਕੋ ਐੱਫ1 ਲਈ ਐਂਡਰਾਇਡ 10 ’ਤੇ ਆਧਾਰਿਤ MIUI 11 ਅਪਡੇਟ (ਵਰਜ਼ਨ ਨੰਬਰ 11.0.6.0.QEJMIXM) ਦੇ ਨਾਲ ਰੋਲ ਆਊਟ ਹੋਣੀ ਸ਼ੁਰੂ ਹੋ ਗਈਹੈ। ਫੋਰਮ ਪੋਸਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਨਵੇਂ ਸਾਫਟਵੇਅਰ ਅਪਡੇਟ ਨੂੰ ਛੋਟੇ-ਛੋਟੇ ਪੈਚਾਂ ’ਚ ਜਾਰੀ ਕੀਤਾ ਜਾ ਰਿਹਾ ਹੈ। ਕੰਪਨੀ ਮੁਤਾਬਕ, ਸ਼ੁਰੂ ’ਚ ਇਹ ਅਪਡੇਟ ਬੀਟਾ ਟੈਸਟਰ ਅਤੇ ਮੀ ਪਾਇਲਟ ਯੂਜ਼ਰਜ਼ ਲਈ ਜਾਰੀ ਹੋਵੇਗੀ। ਹਾਲਾਂਕਿ, ਸੋਸ਼ਲ ਮੀਡੀਆ ’ਤੇ ਯੂਜ਼ਰਜ਼ ਦੀ ਰਿਪੋਰਟ ਇਹ ਦੱਸਦੀ ਹੈ ਕਿ ਨਵਾਂ ਐੱਮ.ਆਈ.ਯੂ.ਆਈ. ਅਪਡੇਟ ਉਨ੍ਹਾਂ ਪੋਕੋ ਐੱਫ1 ਯੂਜ਼ਰਜ਼ ਲਈ ਵੀ ਜਾਰੀ ਕੀਤੀ ਜਾ ਰੀਹ ਹੈ ਜੋ ਬੀਟਾ ਪ੍ਰੋਗਰਾਮ ’ਚ ਹਿੱਸਾ ਲੈ ਰਹੇ ਹਨ।
ਟਵਿਟਰ ’ਤੇ ਕਈ ਯੂਜ਼ਰਜ਼ ਨੇ ਆਪਣੇ ਪੋਕੋ ਐੱਫ1 ’ਤੇ ਮਿਲੀ ਇਸ ਨਵੀਂ ਐਂਡਰਾਇਡ ਅਪਡੇਟ ਦੇ ਆਉਣ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਸਕਰੀਨਸ਼ਾਟ ਨੂੰ ਦੇਖੀਏ ਤਾਂ ਅਪਡੇਟ ਫਰਵਰੀ 2020 ਐਂਡਰਾਇਡ ਸੁਰੱਖਿਆ ਪੈਚ ਦੇ ਨਾਲ ਆਉਂਦੀ ਹੈ ਅਤੇ ਇਸ ਦਾ ਡਾਊਨਲੋਡ ਸਾਈਜ਼ 1.9 ਜੀ.ਬੀ. ਹੈ। ਹਾਲਾਂਕਿ ਚੇਂਜਲਾਗ ’ਚ ਐਂਡਰਾਇਡ 10 ਦਾ ਕੋਈ ਜ਼ਿਕਰ ਨਹੀਂ ਹੈ। ਪੋਕੋ ਐੱਫ1 ਐਂਡਰਾਇਡ 10 ਅਪਡੇਟ ਨੂੰ ਸ਼ੁਰੂ ’ਚ ਜਨਵਰੀ ’ਚ ਟੈਸਟ ਕੀਤਾ ਗਿਆ ਸੀ। ਜੇਕਰ ਤੁਸੀਂ ਉਨ੍ਹਾਂ ਪੋਕੋ ਐੱਫ1 ਯੂਜ਼ਰਜ਼ ’ਚੋਂ ਇਕ ਹੋ ਜੋ ਐਂਡਰਾਇਡ 10 ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਸੀਂ ਸੈਟਿੰਗਸ ’ਚ ਜਾ ਕੇ ਇਸ ਅਪਡੇਟ ਨੂੰ ਖੁਦ ਚੈੱਕ ਕਰ ਸਕਦੇ ਹੋ। ਅਪਡੇਟ ’ਚ ਨਵੇਂ ਗੈਸਚਰ ਦੇ ਨਾਲ-ਨਾਲ ਇੰਟਰਫੇਸ ਲੈਵਲ ਦੇ ਕਈ ਬਦਲਾਅ ਸ਼ਾਮਲ ਹੋਣ ਦੀ ਸੰਭਾਵਨਾ ਹੈ।
PhonePe ਯੂਜ਼ਰਜ਼ ਨੂੰ ਮਿਲੀ ਰਾਹਤ, ਫਿਰ ਸ਼ੁਰੂ ਹੋਈ ਸਰਵਿਸ
NEXT STORY