ਗੈਜੇਟ ਡੈਸਕ- Poco ਨੇ ਆਪਣਾ Pad 5G ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਦੋ ਸਟੋਰੇਜ ਵੇਰੀਐਂਟ 'ਚ ਲਿਆਂਦਾ ਗਿਆ ਹੈ। 8GB + 128GB ਵੇਰੀਐਂਟ ਦੀ ਕੀਮਤ 23,999 ਰੁਪਏ ਅਤੇ 8GB + 256GB ਵੇਰੀਐਂਟ ਦੀ ਕੀਮਤ 25,999 ਰੁਪਏ ਹੈ। ਗਾਹਕ ਇਸ ਪੈਡ ਨੂੰ ਕੋਬਾਲਟ ਬਲਿਊ ਅਤੇ ਪਿਸਤਾ ਗਰੀਨ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ। ਇਸ ਦੀ ਪਹਿਲੀ ਸੇਲ 27 ਵਜੇ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ। ਇਸ ਡਿਵਾਈਸ 'ਤੇ SBI, HDFC ਅਤੇ ICICI ਬੈਂਕ ਕਾਰਡ ਧਾਰਕ 3,000 ਰੁਪਏ ਦੀ ਛੋਟ ਪਾ ਸਕਣਗੇ। ਇਸ ਤੋਂ ਇਲਾਵਾ ਪੋਕੋ ਸੇਲ ਦੇ ਪਹਿਲੇ ਦਿਨ 1,000 ਰੁਪਏ ਦੀ ਵਾਧੂ ਛੋਟ ਵੀ ਦੇਵੇਗਾ।
ਫੀਚਰਜ਼
ਡਿਸਪਲੇਅ- Poco Pad 5G 'ਚ 12.1 ਇੰਚ ਦੀ 2K (2560 x 1600 ਪਿਕਸਲ) LCD ਸਕਰੀਨ ਹੈ। ਇਸ ਵਿਚ 120Hz ਦਾ ਅਡਾਪਟਿਵ ਰਿਫ੍ਰੈਸ਼ ਰੇਟ, 16:10 ਅਸਪੈਕਟ ਰੇਸ਼ੀਓ ਅਤੇ 600 ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਡਿਸਪਲੇਅ 'ਤੇ TÜV ਰੀਨਲੈਂਡ ਦਾ ਟ੍ਰਿਪਲ ਸਰਟੀਫਿਕੇਸ਼ਨ ਅਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਵੀ ਹੈ।
ਪ੍ਰੋਸੈਸਰ- ਇਸ ਪੈਡ 'ਚ ਸਨੈਪਡ੍ਰੈਗਨ 7s Gen 2 ਪ੍ਰੋਸੈਸਰ ਹੈ। ਇਸ ਵਿਚ 8GB LPDDR4X ਰੈਮ ਅਤੇ 256GB ਤਕ UFS 2.2 ਆਨਬੋਰਡ ਸਟੋਰੇਜ ਹੈ।
ਕੈਮਰਾ- Poco Pad 5G 'ਚ 8MP ਦਾ ਰੀਅਰ ਕੈਮਰਾ ਹੈ, ਜਿਸ ਵਿਚ LED ਫਲੈਸ਼ ਯੂਨਿਟ ਵੀ ਹੈ। ਇਸ ਦੇ ਫਰੰਟ ਕੈਮਰਾ 'ਚ ਵੀ 8 ਮੈਗਾਪਿਕਸਲ ਦਾ ਸੈਂਸਰ ਹੈ।
ਹੋਰ ਫੀਚਰਜ਼- ਇਸ ਵਿਚ ਕਵਾਡ-ਸਪੀਕਰ ਸਿਸਟਮ, ਦੋ ਮਾਈਕ੍ਰੋਫੋਨ, 3.5mm ਹੈੱਡਫੋਨ ਜੈੱਕ ਅਤੇ ਡਾਲਬੀ ਐਟਮਾਸ ਸਪੋਰਟ ਹੈ। ਇਸ ਨੂੰ ਡਾਲਬੀ ਵਿਜ਼ਨ ਸਪੋਰਟ ਦੇ ਨਾਲ ਵੀ ਪੇਸ਼ ਕੀਤਾ ਗਿਆ ਹੈ।
ਬੈਟਰੀ- Poco Pad 5G 'ਚ 33W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 10,000mAh ਦੀ ਬੈਟਰੀ ਦਿੱਤੀ ਗਈ ਹੈ।
BSNL ਦਾ ਧਮਾਕੇਦਾਰ ਪਲਾਨ, ਇਕ ਸਾਲ ਤਕ ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ
NEXT STORY