ਆਟੋ ਡੈਸਕ- ਹੋਂਡਾ ਨੇ ਭਾਰਤੀ ਬਾਜ਼ਾਰ 'ਚ CB125 Hornet ਅਤੇ Shine 100 DX ਨੂੰ ਪੇਸ਼ ਕਰਨ ਤੋਂ ਬਾਅਦ ਹੁਣ ਇਨ੍ਹਾਂ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ CB125 Hornet ਦੀ ਸ਼ੁਰੂਆਤੀ ਕੀਮਤ 1.21 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਜਦੋਂਕਿ Shine 100 DX ਦੀ ਸ਼ੁਰੂਆਤੀ ਕੀਮਤ 74,959 ਰੁਪਏ ਹੈ। ਦੋਵਾਂ ਮੋਟਰਸਾਈਕਲਾਂ ਦੀ ਡਿਲੀਵਰੀ ਅਗਸਤ 2025 ਦੇ ਅੱਧ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਦੀ ਬੁਕਿੰਗ ਹੋਂਡਾ ਦੀ ਅਧਿਕਾਰਤ ਵੈੱਬਸਾਈਟ ਜਾਂ ਸ਼ੋਅਰੂਮ 'ਤੇ ਜਾ ਕੇ ਕਰ ਸਕਦੇ ਹੋ।
CB125 Hornet ਡਿਜ਼ਾਈਨ
CB125 Hornet, 125cc ਕਮਿਊਟਰ ਸਪੋਰਟ ਸੈਗਮੈਂਟ ਵਿੱਚ ਹੋਂਡਾ ਦੀ ਨਵੀਂ ਪੇਸ਼ਕਸ਼ ਹੈ। ਇਸਦੇ ਸ਼ਾਰਪ, ਮਸੂਲੀਦਾਰ ਡਿਜ਼ਾਈਨ ਵਿੱਚ ਇੱਕ ਫਿਊਲ ਟੈਂਕ, ਕਵਰ ਅਤੇ ਬੋਲਡ ਪੇਂਟ ਸਕੀਮ ਸ਼ਾਮਲ ਹੈ ਜੋ ਇਸਦੇ ਸਟ੍ਰੀਟ-ਓਰੀਐਂਟਿਡ ਸੁਭਾਅ ਨੂੰ ਦਰਸਾਉਂਦੀ ਹੈ। ਮੋਟਰਸਾਈਕਲ ਵਿੱਚ ਗੋਲਡਨ USD ਫਰੰਟ ਫੋਰਕ ਅਤੇ ਪਿਛਲੇ ਪਾਸੇ ਇੱਕ 5-ਸਟੈਪ ਐਡਜਸਟੇਬਲ ਮੋਨੋ-ਸ਼ੌਕ ਹੈ, ਜੋ ਬਿਹਤਰ ਹੈਂਡਲਿੰਗ ਅਤੇ ਰਾਈਡ ਕੁਆਲਿਟੀ ਦਿੰਦਾ ਹੈ।
ਫੀਚਰਜ਼
ਬਾਈਕ 'ਚ ਫੁਲ LED ਲਾਈਟਿੰਗ ਸੈੱਟਅੱਪ ਮਿਲਦਾ ਹੈ, ਜਿਸ ਵਿੱਚ DRLs ਦੇ ਨਾਲ ਟਵਿਨ LED ਹੈੱਡਲੈਂਪ ਅਤੇ ਐਲੀਵੇਟਿਡ ਟਰਨ ਇੰਡੀਕੇਟਰ ਸ਼ਾਮਲ ਹਨ। ਇਸ ਵਿੱਚ ਬਲੂਟੁੱਥ Honda RoadSync ਦੇ ਨਾਲ 4.2-ਇੰਚ TFT ਡਿਸਪਲੇਅ ਵੀ ਮਿਲਦਾ ਹੈ, ਜੋ ਟਰਨ-ਬਾਏ-ਟਰਨ ਨੈਵੀਗੇਸ਼ਨ, ਕਾਲ ਅਤੇ SMS ਅਲਰਟ ਦੀ ਪੇਸ਼ਕਸ਼ ਕਰਦਾ ਹੈ। ਦੂਜੇ ਪਾਸੇ, USB ਟਾਈਪ-ਸੀ ਚਾਰਜਰ, ਸਾਈਡ-ਸਟੈਂਡ ਇੰਜਣ ਕੱਟ-ਆਫ ਅਤੇ ਸਿੰਗਲ-ਚੈਨਲ ABS ਦੇ ਨਾਲ ਫਰੰਟ ਡਿਸਕ ਬ੍ਰੇਕ ਸ਼ਾਮਲ ਹਨ।
ਇੰਜਣ
CB125 Hornet 'ਚ 123.94cc, ਸਿੰਗਲ-ਸਿਲੰਡਰ, ਫਿਊਲ-ਇੰਜੈਕਟਿਡ, OBD2-ਇੰਜਣ ਲੱਗਾ ਹੈ ਜੋ 7,500 RPM 'ਤੇ 8.2 kW ਅਤੇ 6,000 RPM 'ਤੇ 11.2 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਹੋਂਡਾ ਦਾ ਦਾਅਵਾ ਹੈ ਕਿ ਇਹ ਸਿਰਫ 5.4 ਸਕਿਟਾਂ 'ਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ ਲੈਂਦੀ ਹੈ, ਜੋ ਇਸਨੂੰ ਆਪਣੀ ਕੈਟਾਗਰੀ 'ਚ ਤੇਜ਼ ਬਾਈਕਸ 'ਚੋਂ ਇਕ ਬਣਾਉਂਦਾ ਹੈ।
Shine 100 DX ਦਾ ਡਿਜ਼ਾਈਨ
Shine 100 DX ਇੱਕ ਕਮਿਊਟਰ ਮੋਟਰਸਾਈਕਲ ਹੈ। ਇਸ ਅਪਡੇਟ ਕੀਤੇ ਮਾਡਲ ਵਿੱਚ ਕ੍ਰੋਮ ਡਿਟੇਲਿੰਗ ਦੇ ਨਾਲ ਇੱਕ ਮੁੜ-ਡਿਜ਼ਾਇਨ ਕੀਤਾ ਗਿਆ ਹੈੱਡਲੈਂਪ, ਇੱਕ ਮੁੜ-ਡਿਜ਼ਾਇਨ ਕੀਤਾ ਗਿਆ ਫਿਊਲ ਟੈਂਕ, ਨਵੇਂ ਗ੍ਰਾਫਿਕਸ ਅਤੇ ਕ੍ਰੋਮ ਐਕਸੈਂਟ ਦੇ ਨਾਲ ਬਲੈਕ-ਆਊਟ ਕੰਪੋਨੈਂਟ ਹਨ। ਇਸਦੀ ਲੰਬੀ ਸੀਟ ਦੋਵਾਂ ਪਿੱਛੇ ਬੈਠਣ ਵਾਲੇ ਸਵਾਰਾਂ ਲਈ ਆਰਾਮ ਵਧਾਉਂਦੀ ਹੈ। Shine 100 DX ਵਿੱਚ ਇੱਕ ਡਿਜੀਟਲ ਐਲਸੀਡੀ ਇੰਸਟਰੂਮੈਂਟ ਕਲੱਸਟਰ ਹੈ ਜੋ ਰੀਅਲ-ਟਾਈਮ ਮਾਈਲੇਜ, ਖਾਲੀ ਹੋਣ ਦੀ ਦੂਰੀ ਅਤੇ ਸੇਵਾ ਰੀਮਾਈਂਡਰ ਦਿਖਾਉਂਦਾ ਹੈ।
ਇੰਜਣ
ਇਸ ਵਿਚ ਹੋਂਡਾ ਦੀ eSP (ਐਨਹਾਂਸਡ ਸਮਾਰਟ ਪਾਵਰ) ਵਾਲਾ 98.98 ਸੀਸੀ, ਸਿੰਗਲ-ਸਿਲੰਡਰ, ਫਿਊਲ-ਇੰਜੈਕਟਿਡ ਇੰਜਣ ਲੱਗਾ ਹੈ। ਇਹ ਇੰਜਣ 7500 rpm 'ਤੇ 5.43 ਕਿਲੋਵਾਟ ਅਤੇ 5000 rpm 'ਤੇ 8.04 nm ਜਾ ਟਾਰਕ ਜਨਰੇਟ ਕਰਦਾ ਹੈ ਅਤੇ ਇਸਨੂੰ 4-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ ਕੰਪਨੀ
NEXT STORY