ਗੈਜੇਟ ਡੈਸਕ– ਪੋਕੋ ਇੰਡੀਆ ਨੇ ਐੱਮ-ਸੀਰੀਜ਼ ਦੇ ਫੋਨ Poco M3 ਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੋਕੋ ਇੰਡੀਆ ਨੇ Poco M3 ਨੂੰ ਫਰਵਰੀ ਦੇ ਪਹਿਲੇ ਹਫ਼ਤੇ ਭਾਰਤ ’ਚ ਲਾਂਚ ਕੀਤਾ ਸੀ ਅਤੇ 9 ਫਰਵਰੀ ਨੂੰ Poco M3 ਦੀ ਪਹਿਲੀ ਸੇਲ ਸੀ। ਪਹਿਲੀ ਸੇਲ ’ਚ Poco M3 ਦੇ 1,50,000 ਫੋਨ ਵਿਕੇ ਹਨ ਅਤੇ ਹੁਣ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 45 ਦਿਨਾਂ ’ਚ Poco M3 ਦੀ ਵਿਕਰੀ 5 ਲੱਖ ਤੋਂ ਪਾਰ ਪਹੁੰਚ ਗਈ ਹੈ। Poco M3 ਨੂੰ ਭਾਰਤੀ ਬਾਜ਼ਾਰ ’ਚ ਵੱਡੀ ਡਿਸਪਲੇਅ, ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 6,000mAh ਦੀ ਬੈਟਰੀ ਨਾਲ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਖੂਬੀਆਂ।
Poco M3 ਦੀ ਭਾਰਤ ’ਚ ਕੀਮਤ
Poco M3 ਦੀ ਭਾਰਤ ’ਚ ਸ਼ੁਰੂਆਤੀ ਕੀਮਤ 10,999 ਰੁਪਏ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ, ਉਥੇ ਹੀ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 11,999 ਰੁਪਏ ਹੈ। ਜੇਕਰ ਤੁਸੀਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕਾਰਡ ਰਾਹੀਂ ਭੁਗਤਾਨ ਕਰਦੇ ਹੋ ਜਾਂ ਈ.ਐੱਮ.ਆਈ. ’ਤੇ ਫੋਨ ਖ਼ਰੀਦਦੇ ਹੋ ਤਾਂ ਦੋਵਾਂ ਮਾਡਲਾਂ ’ਤੇ ਤੁਹਾਨੂੰ 1,000 ਰੁਪਏ ਦੀ ਛੋਟ ਮਿਲੇਗੀ। ਪੋਕੋ ਐੱਮ3 ਕੂਲ ਬਲਿਊ, ਪੋਕੋ ਯੈਲੋ ਅਤੇ ਪਾਵਰ ਬਲੈਕ ਰੰਗ ’ਚ ਮਿਲੇਗਾ।
Poco M3 ਦੇ ਫੀਚਰਜ਼
ਇਸ ਫੋਨ ’ਚ ਡਿਊਲ ਸਿਮ ਸੁਪੋਰ ਦੇ ਨਾਲ ਐਂਡਰਾਇਡ 10 ਆਧਾਰਿਤ MIUI 12 ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਸਨੈਪਡ੍ਰੈਗਨ 662 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 64/128 ਜੀ.ਬੀ. ਤਕ ਦੀ ਸਟੋਰੇਜ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਪੋਕੋ ਦੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 48 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.79 ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ ਜਿਸ ਦਾ ਅਪਰਚਰ ਐੱਫ/2.4 ਹੈ ਅਤੇ ਤੀਜਾ ਲੈੱਨਜ਼ ਵੀ 2 ਮੈਗਾਪਿਕਸਲ ਦਾ ਹੈ ਜੋ ਕਿ ਡੈਪਥ ਸੈਂਸਰ ਹੈ। ਇਸ ਦਾ ਅਪਰਚਰ ਐੱਫ/2.4 ਹੈ। ਸੈਲਫੀ ਲਈ ਇਸ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਪੋਕੋ ਦੇ ਇਸ ਫੋਨ ’ਚ ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਅਤੇ 3.5 ਐੱਮ.ਐਅਮ. ਦਾ ਹੈੱਡਫੋਨ ਜੈੱਕ ਹੈ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 6,000mAh ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨਾਲ ਆਉਂਦੀ।
ਜਲਦ ਹੀ ਨਵੇਂ ਰੰਗ ਨਾਲ ਆਏਗਾ ਬਜਾਜ ਪਲਸਰ 220F
NEXT STORY