ਆਟੋ ਡੈਸਕ– ਬਜਾਜ ਆਟੋ ਜਲਦ ਹੀ ਆਪਣੇ ਲੋਕਪ੍ਰਸਿੱਧ ਮੋਟਰਸਾਈਕਲ ਪਲਸਰ 220F ਨੂੰ ਨਵੇਂ ਰੰਗ ਨਾਲ ਉਤਾਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਪਹਿਲੇ ਰੰਗ ਦੀ ਗੱਲ ਕਰੀਏ ਤਾਂ ਇਸ ਵਿਚ ਲਾਲ ਗ੍ਰਾਫਿਕਸ ਦੇ ਨਾਲ ਮੈਟ ਬਲਾਕ ਬਾਡੀ ਪੈਨਲਸ ਸ਼ਾਮਲ ਕੀਤਾ ਜਾਵੇਗਾ। ਉਥੇ ਹੀ ਦੂਜਾ ਆਪਸ਼ਨ ਜ਼ਿਆਦਾ ਸਟਾਈਲਿਸ਼ ਅਤੇ ਸੁਪੋਰਟੀ ਹੋਣ ਵਾਲਾ ਹੈ। ਹਾਲਾਂਕਿ, ਅਜੇ ਇਸ ਮੋਟਰਸਾਈਕਲ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ ਅਤੇ ਕੰਪਨੀ ਵੱਲੋਂ ਇਸ ਦੀ ਲਾਂਚਿੰਗ ਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ।
ਇੰਜਣ
ਇਸ ਮੋਟਰਸਾਈਕਲ ’ਚ 220cc ਦਾ ਏਅਰ-ਕੂਲਡ, ਸਿੰਗਲ ਸਿਲੰਡਰ ਇੰਜਣ ਮਿਲਦਾ ਹੈ ਜੋ 8,500 ਆਰ.ਪੀ.ਐੱਮ. ’ਤੇ 20.4 ਪੀ.ਐੱਸ. ਦੀ ਪਾਵਰ ਅਤੇ 18.55 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦੇ ਫਰੰਟ ਸਸਪੈਂਸ਼ਨ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਡਿਊਲ ਨਾਈਟ੍ਰੋਕਸ ਸ਼ਾਕ-ਅਬਜ਼ਾਰਬਰ ਜਾਂਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਭਾਰਤ ’ਚ ਇਸ ਦੇ ਮੌਜੂਦਾ ਮਾਡਲ ਨੂੰ 1.25 ਲੱਖ ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ, ਹਾਲਾਂਕਿ ਨਵੀਂ ਪੇਂਟ ਸਕੀਮ ਦੇ ਨਾਲ ਆਉਣ ਤੋਂ ਬਾਅਦ ਇਸ ਦੀ ਕੀਮਤ ’ਚ ਥੋੜ੍ਹਾ ਬਦਲਾਅ ਹੋ ਸਕਦਾ ਹੈ।
ਆਨਲਾਈਨ ਆਰਡਰ ਕੀਤਾ iPhone, ਘਰ ਆਇਆ ਆਈਫੋਨ ਵਰਗਾ ਟੇਬਲ
NEXT STORY