ਗੈਜੇਟ ਡੈਸਕ- ਪੋਕੋ ਨੇ ਆਣੇ ਨਵੇਂ ਫੋਨ Poco X5 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸਤੋਂ ਪਹਿਲਾਂ ਕੰਪਨੀ ਨੇ Poco X5 Pro ਨੂੰ ਲਾਂਚ ਕੀਤਾ ਸੀ। Poco X5 Pro ਨੂੰ ਜਿੱਥੇ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਸੀ, ਉੱਥੇ ਹੀ Poco X5 5G ਨੂੰ ਸਨੈਪਡ੍ਰੈਗਨ 695 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ।
Poco X5 5G ਦੀ ਕੀਮਤ
Poco X5 5G ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਹੈ ਪਰ ਪਹਿਲੀ ਸੇਲ 'ਚ ਬੈਂਕ ਆਫਰ ਦੇ ਨਾਲ ਪਹਿਲੇ ਵੇਰੀਐਂਟ ਨੂੰ 16,999 ਰੁਪਏ ਅਤੇ ਦੂਜੇ ਮਾਡਲ ਨੂੰ 18,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। Poco X5 5G ਨੂੰ ਸੁਪਰਨੋਵਾ ਗਰੀਨ, ਵਾਈਲਡਕੈਟ ਬਲਿਊ ਅਤੇ ਜਗੁਆਰ ਬਲੈਕ ਕਲਰ 'ਚ 21 ਮਾਰਚ ਤੋਂ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ।
Poco X5 5G ਦੇ ਫੀਚਰਜ਼
Poco X5 5G 'ਚ ਐਂਡਰਾਇਡ 12 ਆਧਾਰਿਤ MIUI 13 ਮਿਲੇਗਾ। ਇਸਤੋਂ ਇਲਾਵਾ ਫੋਨ 'ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਸਕਰੀਨ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ 'ਚ ਸਨੈਪਡ੍ਰੈਗਨ 695 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ।
Poco X5 5G 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ 5.1, Wi-Fi, GPS ਅਤੇ NFC ਮਿਲਦਾ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਹੈ।
Redmi Note 10S ਤੇ Poco F2 Pro ਲਈ ਜਾਰੀ ਹੋਈ ਸਭ ਤੋਂ ਵੱਡੀ ਅਪਡੇਟ, ਇੰਝ ਕਰੋ ਡਾਊਨਲੋਡ
NEXT STORY