ਜਲੰਧਰ - ਕੈਸਪਰੇਸਕੀ ਲੈਬ ਐਕਸਪਰਟ ਨੇ ਗੂਗਲ ਪਲੇਅ ਸਟੋਰ ਵਿਚ ਨਵੇਂ ਮਾਲਵੇਅਰ ਐਪ ਦਾ ਪਤਾ ਲਗਾਇਆ ਗਿਆ ਹੈ। ਪੋਕੇਮੋਨ ਗੋ ਦਾ ਮਾਰਗਦਰਸ਼ਕ ਕਰਨ ਵਾਲੇ ਐਪ ਐਂਡ੍ਰਾਇਡ ਸਮਾਰਟਫੋਂਸ ਵਿਚ ਰੂਟ ਦਾ ਅਸੈਸ ਪਾ ਸਕਦਾ ਹੈ ਅਤੇ ਐਪਸ ਨੂੰ ਇੰਸਟਾਲ ਅਤੇ ਅਨਇੰਸਟਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਡਿਸਪਲੇ ਉੱਤੇ ਅਨਚਾਹੀਆਂ ਐਡਸ ਨੂੰ ਦਿਖਾ ਸਕਦਾ ਹੈ। ਇਸ ਐਪ ਨੂੰ 5 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਜਿਸ ਵਿਚ 6 ਹਜ਼ਾਰ ਤੋਂ ਜ਼ਿਆਦਾ ਡਿਵਾਈਸਿਜ਼ ਨੂੰ ਇਫੈਕਟ ਵੀ ਕੀਤਾ ਹੈ। ਕੰਪਨੀ ਦੇ ਮੁਤਾਬਕ ਇਸ ਵਿਚ ਰੂਸ, ਭਾਰਤ ਅਤੇ ਇੰਡੋਨੇਸ਼ੀਆ ਸ਼ਾਮਿਲ ਹੈ।
ਖਾਸ ਗੱਲ - ਇਸ ਮਾਲਵੇਅਰ ਨੂੰ ਲਭਣ ਦੇ ਦੌਰਾਨ ਗੂਗਲ ਪਲੇਅ ਸਟੋਰ ਤੋਂ ਰਿਮੂਵ ਕਰ ਦਿੱਤਾ ਗਿਆ ਹੈ।
ਕੈਸਪਰੇਸਕੀ ਲੈਬ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਇਹ ਵਧੀਆ ਡਿਵੈੱਲਪਰਾਂ ਦੁਆਰਾ ਬਣਾਏ ਗਏ ਐਪਸ ਦਾ ਪ੍ਰਯੋਗ ਕਰੋ ਅਤੇ ਆਪ੍ਰੇਟਿੰਗ ਸਿਸਟਮ ਅਤੇ ਐਪਲੀਕੇਸ਼ਨ ਸਾਫਟਵੇਅਰ ਅਪ-ਟੂ-ਡੇਟ ਰੱਖੋ ਅਤੇ ਜੋ ਸੋਰਸ ਵੈਰੀਫਾਈਡ ਨਹੀਂ ਹਨ ਜਾਂ ਕੋਈ ਐਪ ਠੀਕ ਨਹੀਂ ਲੱਗਦਾ ਤਾਂ ਉਸ ਨੂੰ ਡਾਊਨਲੋਡ ਨਾ ਕਰੋ ।
ਗੂਗਲ ਕਰਨ ਜਾ ਰਹੀ ਏ ਮੈਪਸ ਨੂੰ ਹੋਰ ਵੀ ਬਿਹਤਰ
NEXT STORY