ਜਲੰਧਰ : ਅਰਬਨ ਇੰਜਣ ਤੁਹਾਨੂੰ ਆਪਣੇ ਨਜ਼ਦੀਕ ਮੌਜੂਦ ਟ੍ਰੈਫਿਕ ਨਾਲ ਪੂਰੀ ਤਰ੍ਹਾਂ ਅਪਡੇਟਿਡ ਰੱਖਦਾ ਹੈ। ਇਸ ਨੂੰ ਯੂਜ਼ ਕਰਨ ਨਾਲ ਲੋਕਾਂ ਦਾ ਸਮਾਂ ਤਾਂ ਬਚਦਾ ਹੀ ਹੈ ਨਾਲ ਹੀ ਲੋਕ ਹੋਰ ਕਈ ਚੀਜ਼ਾ ਨਾਲ ਅਪਡੇਟ ਰਹਿੰਦੇ ਹਨ। ਅਰਬਨ ਇੰਜਣ ਨੂੰ ਇਕ ਅਜਿਹੀ ਐਪ ਦੀ ਜ਼ਰੂਰਤ ਸੀ ਜੋ ਬੈਸਟ ਐਕੁਰੇਟ ਮੈਪਸ ਦੀ ਸੁਵਿਧਾ ਮੁਹੱਈ ਕਰਵਾ ਸਕੇ। ਇਸ ਲਈ ਗੂਗਲ ਨੇ ਅਰਬਨ ਇੰਜਣ ਨੂੰ ਖੁਦ ਨਾਲ ਮਿਲਾ ਲਿਆ ਹੈ। ਜੀ ਹਾਂ ਅਰਬਨ ਇੰਜਣ ਹੁਣ ਗੂਗਲ ਮੈਪਸ ਦਾ ਹਿੱਸਾ ਹੈ।
ਗੂਗਲ ਤੇ ਅਰਬਨ ਇੰਜਣ ਦਾ ਮੁੱਖ ਮਕਸਦ ਲੋਕੇਸ਼ਨ ਵਿਸ਼ਲੇਸ਼ਣ ਹੋਵੇਗਾ ਤੇ ਵੱਡੀਆਂ ਆਰਗੇਨਾਈਜ਼ੇਸ਼ਨਾਂ ਨੂੰ ਅਜਿਹੀ ਜਾਣਕਾਰੀ ਮੁਹੱਈਆ ਕਰਵਾਉਣ ਜਿਸ ਨਾਲ ਉਹ ਸ਼ਹਿਰ ਦੀ ਸਥਿਤੀ ਦਾ ਸਟੀਕ ਅੰਦਾਜ਼ਾ ਲਗਾ ਸਕਨ। ਇਬ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਦੋਵੇਂ ਕੰਪਨੀਆਂ ਕਿਸ ਤਰ੍ਹਾਂ ਦਾ ਪ੍ਰਾਡਕਟ ਸਾਡੇ ਸਾਹਮਣੇ ਪੇਸ਼ ਕਰਨਗੀਆਂ ਪਰ ਅਰਬਨ ਇੰਜਣ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਟ੍ਰੈਫਿਕ ਦੀ ਸਟੀਕ ਜਾਣਕਾਰੀ ਮੈਪਸ ਦੇ 'ਚ ਮਿਲਣਾ ਇਕ ਵਧੀਆ ਸਬੁਲਤ ਹੋ ਸਕਦੀ ਹੈ।
iPhone 7 'ਚ ਵੀ ਨਹੀਂ ਹੈ LG ਦੇ ਇਸ ਸਮਰਾਟਫੋਨ 'ਚ ਪੇਸ਼ ਕੀਤੀ ਗਈ ਤਕਨੀਕ
NEXT STORY