ਮੁੰਬਈ - ਲਗਜ਼ਰੀ ਵਾਹਨ ਨਿਰਮਾਤਾ ਜੈਗੂਆਰ ਲੈਂਡ ਰੋਵਰ (ਜੇ. ਐੱਲ. ਆਰ.) ਇੰਡੀਆ ਨੇ ਆਪਣੇ ਐੱਸ. ਯੂ. ਵੀ. ‘ਡਿਫੈਂਡਰ 110’ ਦਾ ਪੁਣੇ ਸਥਿਤ ਪਲਾਂਟ ’ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਇਸ ਮਾਡਲ ਦੇ ਟਾਪ ਐਡੀਸ਼ਨ ਦੀ ਕੀਮਤ 34 ਲੱਖ ਰੁਪਏ ਤੱਕ ਘੱਟ ਜਾਵੇਗੀ। ਇਸ ਦੇ ਨਾਲ ਹੀ, ਕੰਪਨੀ ਨੂੰ ਇਸ ਕਦਮ ਨਾਲ ਵਿਕਰੀ ਮਾਤਰਾ ’ਚ 20 ਫੀਸਦੀ ਤੱਕ ਵਾਧੇ ਦੀ ਉਮੀਦ ਹੈ।
ਜੇ. ਐੱਲ. ਆਰ. ਇੰਡੀਆ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਭਾਰਤ ਹੁਣ ਯੂਰਪ ਤੋਂ ਬਾਹਰ ਡਿਫੈਂਡਰ ਦਾ ਸਥਾਨਕ ਉਤਪਾਦਨ ਕਰਨ ਵਾਲਾ ਪਹਿਲਾ ਬਾਜ਼ਾਰ ਬਣ ਗਿਆ ਹੈ। ਹਾਲਾਂਕਿ, ਗਲੋਬਲ ਬਾਜ਼ਾਰਾਂ ਲਈ ਡਿਫੈਂਡਰ ਦਾ ਉਤਪਾਦਨ ਸਲੋਵਾਕੀਆ ਦੇ ਨਿਤਰਾ ਸਥਿਤ ਜੇ. ਐੱਲ. ਆਰ. ਪਲਾਂਟ ’ਚ ਜਾਰੀ ਰਹੇਗਾ। ਇਹ ਪਲਾਂਟ ਡਿਫੈਂਡਰ ਦੇ ਉਤਪਾਦਨ ਦਾ ਪ੍ਰਮੁੱਖ ਕੇਂਦਰ ਬਣਿਆ ਰਹੇਗਾ ਅਤੇ ਡਿਫੈਂਡਰ ਆਕਟਾ, ਡਿਫੈਂਡਰ 90 ਅਤੇ ਡਿਫੈਂਡਰ 130 ਸਮੇਤ ਗਲੋਬਲ ਐਡੀਸ਼ਨਾਂ ਦਾ ਨਿਰਮਾਣ ਕਰਦਾ ਰਹੇਗਾ। ਜੇ. ਐੱਲ. ਆਰ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਅੰਬਾ ਨੇ ਕਿਹਾ ਕਿ ਪਿਛਲੇ ਸਾਢੇ 3 ਸਾਲਾਂ ’ਚ ਭਾਰਤ ’ਚ ਡਿਫੈਂਡਰ ਦੀਆਂ 9,000 ਤੋਂ ਵੱਧ ਇਕਾਈਆਂ ਵਿਕ ਚੁੱਕੀਆਂ ਹਨ ਅਤੇ ਇਹ ਕੰਪਨੀ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ।
ਉਨ੍ਹਾਂ ਕਿਹਾ ਕਿ ਪੁਣੇ ’ਚ ਇਸ ਮਾਡਲ ਦਾ ਉਤਪਾਦਨ ਸ਼ੁਰੂ ਕਰਨ ਦਾ ਫੈਸਲਾ ਭਾਰਤ ’ਚ ਕੰਪਨੀ ਦੀਆਂ ਵਿਸਥਾਰ ਯੋਜਨਾਵਾਂ ਅਤੇ ਇੱਥੋਂ ਦੀ ਟੀਮ ਅਤੇ ਭਾਈਵਾਲਾਂ ਦੀ ਗੁਣਵੱਤਾ ’ਤੇ ਉਸ ਦੇ ਭਰੋਸੇ ਨੂੰ ਦਰਸਾਉਂਦਾ ਹੈ। ਜੇ. ਐੱਲ. ਆਰ. ਦੇ ਮੁੱਖ ਵਪਾਰਕ ਅਧਿਕਾਰੀ ਲੈਨਾਰਡ ਹੂਰਨਿਕ ਨੇ ਕਿਹਾ ਕਿ ਡਿਫੈਂਡਰ ਦਾ ਸਥਾਨਕ ਉਤਪਾਦਨ ਕੰਪਨੀ ਦੀ ‘ਰੀਇਮੈਜਿਨ’ ਰਣਨੀਤੀ ਦਾ ਅਹਿਮ ਹਿੱਸਾ ਹੈ। ਇਸ ਨਾਲ ਭਾਰਤੀ ਗਾਹਕਾਂ ਦੀ ਮੰਗ ਦੇ ਅਨੁਕੂਲ ਤੇਜ਼ੀ ਨਾਲ ਸਪਲਾਈ ਕਰਨ ’ਚ ਮਦਦ ਮਿਲੇਗੀ।
ਐਪਲ ਨੇ ਲਾਂਚ ਕੀਤਾ ਨਵਾਂ MacBook Pro ਤੇ iMac, ਜਾਣੋ ਭਾਰਤ 'ਚ ਕੀਮਤ ਤੇ ਨਵੇਂ M6 ਚਿੱਪ ਦੇ ਫ਼ੀਚਰਜ਼
NEXT STORY