ਨਵੀਂ ਦਿੱਲੀ– ਮੋਦੀ ਸਰਕਾਰ ਨੇ ਚੀਨ ’ਤੇ ਇਕ ਹੋਰ ਡਿਜੀਟਲ ਸਟਰਾਈਕ ਕਰਦੇ ਹੋਏ ਪਬਜੀ ਗੇਮ ਸਮੇਤ 118 ਚੀਨੀ ਐਪਸ ਨੂੰ ਭਾਰਤ ’ਚ ਬੈਨ ਕਰ ਦਿੱਤਾ ਹੈ। ਚੀਨ ਦੇ ਮੋਬਾਇਲ ਐਪਸ ’ਤੇ ਭਾਰਤ ਦੀ ਇਹ ਤੀਜੀ ਡਿਜੀਟਲ ਸਟਰਾਈਕ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਦੇ ਅਖੀਰ ’ਚ ਭਾਰਤ ਨੇ ਟਿਕਟੌਕ ਸਮੇਤ ਚੀਨ ਦੇ 47 ਐਪਸ ’ਤੇ ਪਾਬੰਦੀ ਲਗਾਈ ਸੀ ਅਤੇ ਉਸ ਤੋਂ ਬਾਅਦ ਜੁਲਾਈ ਦੇ ਅਖੀਰ ’ਚ 59 ਚੀਨੀ ਐਪਸ ਨੂੰ ਬੈਨ ਕੀਤਾ ਸੀ। ਜਿਥੇ ਇਕ ਪਾਸੇ ਇਸ ਪਬਜੀ ਦੇ ਪ੍ਰਸ਼ੰਸਕ ਦੁਖੀ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਅਸੀਂ ਤੁਹਾਨੂੰ ਪਬਜੀ ਨੂੰ ਲੈ ਕੇ 5 ਦਿਲ ਦਹਿਲਾ ਦੇਣ ਵਾਲੇ ਮਾਮਲਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿਚ ਗੇਮ ਖੇਡਦੇ ਹੋਏ ਲੋਕਾਂ ਨੇ ਆਪਣੀ ਜਾਨ ਤਕ ਗੁਆ ਦਿੱਤੀ।
ਗੇਮ ਹਾਰਨ ’ਤੇ 13 ਸਾਲ ਦੇ ਲੜਕੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮਹਾਰਾਸ਼ਟਰ ਦੇ ਨਾਗਰੁਪ ਸ਼ਹਿਰ ’ਚ ਆਨਲਾਈਨ ਮੋਬਾਇਲ ਗੇਮ ‘ਪਬਜੀ’ ’ਚ ਹਾਰਨ ਤੋਂ ਨਿਰਾਸ਼ ਹੋ ਕੇ 13 ਸਾਲ ਦੇ ਇਕ ਲੜਕੇ ਨੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ। ਦਰਅਸਲ, 7ਵੀਂ ਜਮਾਤ ਦੇ ਇਕ ਵਿਦਿਆਰਥੀ ਦੇ ਲਾਸ਼ ਨਰਮਦਾ ਕਲੋਨੀ ’ਚ ਆਪਣੇ ਘਰ ਲਟਕਦੀ ਮਿਲੀ ਸੀ। ਉਸ ਦੇ ਪਿਤਾ ਨਾਗਪੁਰ ਪੁਲਸ ’ਚ ਕਾਂਸਟੇਬਲ ਹਨ। ਅਧਿਕਾਰੀ ਨੇ ਦੱਸਿਆ ਕਿ ਬੱਚਾ ਜ਼ਿਆਦਾ ਸਮਾਂ ਪਬਜੀ ਖੇਡਦਾ ਸੀ ਅਤੇ ਇਕ ਗੇਮ ਹਾਰਨ ਕਾਰਨ ਉਹ ਨਿਰਾਸ਼ ਸੀ। ਦੱਸ ਦੇਈਏ ਕਿ ਪਬਜੀ ਗੇਮ ’ਚ ਕਈ ਖਿਡਾਰੀ ਇਕੱਠੇ ਖੇਡਦੇ ਹਨ ਅੇਤ ਸਾਰਿਆਂ ਨੂੰ ਇਕ-ਦੂਜੇ ਤੋਂ ਆਪਣੀ ਜਾਨ ਬਚਾਉਣੀ ਹੁੰਦੀ ਹੈ।
ਪਬਜੀ ਖੇਡਦੇ-ਖੇਡਦੇ ਖੂਹ ’ਚ ਡਿੱਗਣ ਨਾਲ ਸ਼ਖ਼ਸ ਦੀ ਮੌਤ
ਕੁਝ ਅਜਿਹਾ ਹੀ ਮਾਮਲਾ ਜ਼ਿਲ੍ਹਾ ਫਤੇਗੜ੍ਹ ਸਾਹਿਬ ਦੇ ਪਿੰਡ ਚਰਨਾਥਲ ਕਲਾਂ ’ਚ ਵੇਖਿਆ ਗਿਆ ਜਿਥੇ ਪਬਜੀ ਖੇਡਦੇ ਸਮੇਂ 50 ਫੁੱਟ ਡੁੰਘੇ ਖੂਹ ’ਚ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ। ਦਵਿੰਦਰ ਸਿੰਘ (24) ਪੁੱਤਰ ਕੁਲਵੰਤ ਸਿੰਘ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਫੋਨ ’ਚ ਪਬਜੀ ਗੇਮ ਖੇਡ ਰਿਹਾ ਸੀ ਅੇਤ ਉਸ ਦਾ ਧਿਆਨ ਭਟਕ ਗਿਆ, ਜਿਸ ਕਾਰਨ ਉਹ ਖੂਹ ’ਚ ਡਿੱਗ ਗਿਆ। ਉਸ ਦੀਆਂ ਆਵਾਜ਼ਾਂ ਸੁਣਕੇ ਨਜ਼ਦੀਕੀ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ’ਚ ਡੁੱਬ ਗਿਆ।
PUBG ਖੇਡਣ ਦੌਰਾਨ ਹੋਏ ਮੌਤ
ਦੇਸ਼ ’ਚ ਆਪਣੀ ਤਰ੍ਹਾਂ ਦਾ ਇਹ ਵਿਰਲਾ ਮਾਮਲਾ ਨੀਮਚ ਦੇ ਪਟੇਲ ਪਲਾਜ਼ਾ ਦੇ ਨੇੜੇ ਦਾ ਹੈ ਜਿਥੇ 28 ਮਈਨੂੰ ਫੁਰਕਾਨ ਕੁਰੈਸ਼ੀ ਨਾਂ ਦੇ ਇਕ 16 ਸਾਲਾ ਲੜਕੇ ਦੀ ਪਬਜੀ ਗੇਮ ਖੇਡਦੇ ਹੋਏ ਅਚਾਨਕ ਮੌਤ ਹੋ ਗਈ।ਫੁਰਕਾਨ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ’ਚ ਚਲਾ ਗਿਆ। ਪਿਤਾ ਹਾਰੂਨ ਰਾਸ਼ਿਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨੂੰ ਕਈ ਵਾਰ ਇਸ ਗੇਮ ਨੂੰ ਨਾ ਖੇਡਣ ਲਈ ਕਹਿੰਦਾ ਸੀ ਪਰ ਉਹ ਸੁਣਦਾ ਨਹੀਂ ਸੀ। ਕਈ ਘੰਟਿਆਂ ਤਕ ਮੋਬਾਇਲ ’ਤੇ ਲਗਾਤਾਰ ਇਹ ਗੇਮ ਖੇਡਦਾ ਰਹਿੰਦਾ ਸੀ। ਉਨ੍ਹਾਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਮੀਡੀਆ ਰਾਹੀਂ ਮੰਗ ਕੀਤੀ ਸੀ ਕਿ ਇਸ ਗੇਮ ’ਤੇ ਪਾਬੰਦੀ ਲਗਾਈ ਜਾਵੇ।
PUBG ਖੇਡਣ ਤੋਂ ਰੋਕਣ ’ਤੇ ਨਹਿਰ ’ਚ ਮਾਰੀ ਛਾਲ
ਇਹ ਮਾਮਲਾ ਪਟਿਆਲਾ ਦਾ ਹੈ। ਪਰਿਵਾਰ ਵਾਲਿਆਂ ਦੁਆਰਾ ਪਬਜੀ ਗੇਮ ਖੇਡਣ ਤੋਂ ਰੋਕਣ ’ਤੇ ਘਰੋਂ ਭੱਜੇ 13 ਸਾਲ ਦੇ ਲੜਕੇ ਦੀ ਲਾਸ਼ ਸ਼ੁਤਰਾਨਾ ਦੀ ਭਾਖੜਾ ਨਹਿਰ ’ਚੋਂ ਬਰਾਮਦ ਹੋਈ। ਲੜਕਾ 8ਵੀਂ ਜਮਾਤ ’ਚ ਪੜਦਾ ਸੀ ਅਤੇ ਉਸ ਦਾ ਨਾਂ ਆਰਿਅਨ ਸੀ। ਉਹ 20 ਅਪ੍ਰੈਲ ਤੋਂ ਘਰੋਂ ਲਾਪਤਾ ਸੀ। ਉਸ ਦੇ ਪਿਤਾ ਲਾਲ ਚੰਦ ਨਿਵਾਸੀ ਭਰਤ ਨਗਰ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਤਾਂ ਉਸ ਵਿਚ 20 ਅਪ੍ਰੈਲ ਨੂੰ ਆਰਿਅਨ ਪੈਦਲ ਨਹਿਰ ਵੱਲ ਜਾਂਦਾ ਵਿਖਾਈ ਦੇ ਰਿਹਾ ਸੀ।
ਕੰਪਨੀ ਨੇ ਨੌਕਰੀ ਤੋਂ ਕੱਢਿਆ ਤਾਂ ਪੈ ਗਿਆ ਪਬਜੀ ਦਾ ਚਸਕਾ, ਆਖਰੀ ਟਾਸਕ ਹਾਰਨ ’ਤੇ ਕਰ ਲਈ ਖ਼ੁਦਕੁਸ਼ੀ
ਕੋਰੋਨਾ ਦੇ ਚਲਦੇ ਦੇਸ਼ ’ਚ ਤਾਲਾਬੰਦੀ ਕਾਰਨ ਕਈ ਕੰਪਨੀਆਂ ਨੇ ਆਪਣੀ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਮਹਾਰਾਸ਼ਟਰ ’ਚ ਵੀ ਇਕ 22 ਸਾਲ ਦੇ ਨੌਜਵਾਨ ਦੀ ਤਾਲਾਬੰਦੀ ਕਾਰਨ ਨੌਕਰੀ ਚਲੀ ਗਈ। ਕੋਈ ਨੌਕਰੀ ਨਾ ਮਿਲਣ ਕਾਰਨ ਘਰ ’ਚ ਸਾਰਾ ਦਿਨ ਪਬਜੀ ਖੇਡਣ ਦਾ ਚਸਕਾ ਪੈ ਗਿਆ। ਪਬਜੀ ਖੇਡਦੇ ਸਮੇਂ ਨੌਜਵਾਨ ਦਾ ਟਾਸਕ ਪੂਰਾ ਨਹੀਂ ਹੋ ਸਕਿਆ ਜਿਸ ਕਾਰਨ ਉਸ ਦੇ ਖ਼ੁਦਕੁਸ਼ੀ ਕਰ ਲਈ। ਯਵਤਮਾਲ ਦੇ ਪਿੰਪਰੀ ਮੁਖਤਿਆਰਪੁਰ ਪਿੰਡ ਦੇ ਰਹਿਣ ਵਾਲੇ 22 ਸਾਲ ਦੇ ਨਿਖਿਲ ਪਿਲੇਵਾਨ ਨੇ ਜਦੋਂ ਖ਼ੁਦਕੁਸ਼ੀ ਕੀਤੀ ਤਾਂ ਉਹ ਘਰ ’ਚ ਇਕੱਲਾ ਸੀ।
Lenovo ਨੇ ਲਾਂਚ ਕੀਤੀ ਸਸਤੀ Smart Clock, ਮਿਲੇਗੀ ਗੂਗਲ ਅਸਿਸਟੈਂਟ ਦੀ ਸੁਪੋਰਟ
NEXT STORY