ਗੈਜੇਟ ਡੈਸਕ - ਬੂਟਾਂ ਨੂੰ ਹੋਰ ਬਿਹਤਰ ਬਣਾਉਣ ਲਈ Puma ਨੇ ਨਵੀਂ ਤਕਨੀਕ ਤੇ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਭਰਪੂਰ ਨਵੇਂ ਸੈਲਫ ਲੇਸਿੰਗ ਬੂਟ ਤਿਆਰ ਕੀਤੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਵਿਚ ਪੈਰ ਪਾਉਣ ਤੋਂ ਬਾਅਦ ਤੁਹਾਨੂੰ ਬਸ ਇਸ ’ਤੇ ਲੱਗੇ ਮਾਡਿਊਲ ਨੂੰ ਪ੍ਰੈੱਸ ਕਰਨਾ ਪਵੇਗਾ, ਜਿਸ ਤੋਂ ਬਾਅਦ ਇਸ ਦੇ ਤਸਮੇ ਆਪਣੇ-ਆਪ ਟਾਈਟ ਹੋ ਜਾਣਗੇ। Puma ਨੇ ਦੱਸਿਆ ਕਿ ਇਨ੍ਹਾਂ ਸਨੀਕਰ ਸ਼ੂਜ਼ ਨੂੰ Fi ਭਾਵ ਫਿੱਟ ਇੰਟੈਲੀਜੈਂਸ ਨਾਂ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਖਾਸ ਤੌਰ ’ਤੇ ਵਰਕਆਊਟ ਕਰਨ ਲਈ ਅਤੇ ਦੌੜਨ ਦੌਰਾਨ ਵਰਤੋਂ ਵਿਚ ਲਿਆਉਣ ਲਈ ਬਣਾਇਆ ਗਿਆ ਹੈ।
ਸ਼ੁਰੂ ਹੋਈ ਟੈਸਟਿੰਗ
ਪਿਊਮਾ ਨੇ ਫਿਲਹਾਲ ਹਾਈਟੈੱਕ ਟੈਸਟਰਜ਼ ਰਾਹੀਂ ਇਨ੍ਹਾਂ ਬੂਟਾਂ ਦੀ ਟੈਸਟਿੰਗ ਸ਼ੁਰੂ ਕੀਤੀ ਹੈ। ਇਹ ਲੋਕ ਇਨ੍ਹਾਂ ਬੂਟਾਂ ਦੀ ਵਰਤੋਂ ਕਰਨਗੇ ਅਤੇ ਦੱਸਣਗੇ ਕਿ ਇਨ੍ਹਾਂ ਦੇ ਜੋੜੇ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ। ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਫੀਡਬੈਕ ਰਾਹੀਂ ਇਸ ਦੀ ਜਾਣਕਾਰੀ ਵੀ ਦੇਣਗੇ।

ਬੂਟਾਂ ’ਚ ਲੱਗੀ ਮਾਈਕ੍ਰੋ ਮੋਟਰ
Puma Fi ਬੂਟਾਂ ਵਿਚ ਮਾਈਕ੍ਰੋ ਮੋਟਰ ਲੱਗੀ ਹੈ, ਜੋ ਤਸਮਿਆਂ ਨੂੰ ਖਿੱਚ ਕੇ ਟਾਈਟ ਕਰਨ ਵਿਚ ਮਦਦ ਕਰਦੀ ਹੈ। ਲੋੜ ਪੈਣ ’ਤੇ ਇਨ੍ਹਾਂ ਨੂੰ ਹੋਰ ਟਾਈਟ ਕਰਨ ਲਈ ਕੰਪਨੀ ਨੇ ਐਂਡ੍ਰਾਇਡ ਤੇ iOS ਐਪ ਬਣਾਈ ਹੈ, ਜੋ ਇਨ੍ਹਾਂ ਤਸਮਿਆਂ ਨੂੰ ਮੈਨੁਅਲੀ ਐਡਜਸਟ ਕਰਨ ਵਿਚ ਮਦਦ ਕਰਦੀ ਹੈ।

ਇੰਨੀ ਹੋਵੇਗੀ ਕੀਮਤ
ਫਿਲਹਾਲ ਇਨ੍ਹਾਂ ਨੂੰ ਸਿਰਫ ਬੀਟਾ ਟੈਸਟਰਜ਼ ਲਈ ਮੁਹੱਈਆ ਕਰਵਾਇਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੀਮਤ 330 ਡਾਲਰ (ਲਗਭਗ 23,600 ਰੁਪਏ) ਦੇ ਲਗਭਗ ਹੋਵੇਗੀ ਅਤੇ ਇਨ੍ਹਾਂ ਨੂੰ ਸਾਲ 2020 ਤਕ ਲਿਆਂਦਾ ਜਾਵੇਗਾ।

ਵਾਇਰਲੈੱਸ ਚਾਰਜਿੰਗ
ਇਸੇ ਤਰ੍ਹਾਂ ਦੇ ਵਾਇਰਲੈੱਸ ਢੰਗ ਨਾਲ ਕੁਨੈਕਟ ਹੋਣ ਵਾਲੇ ਸੈਲਫ ਲੇਸਿੰਗ ਬੂਟ ਪਿਊਮਾ ਨੇ ਸਾਲ 2016 ਵਿਚ ਵੀ ਬਣਾਏ ਸਨ। ਇਨ੍ਹਾਂ ਨੂੰ Qi ਵਾਇਰਲੈੱਸ ਚਾਰਜਿੰਗ ਪੈਡ ਰਾਹੀਂ ਚਾਰਜ ਕੀਤਾ ਜਾਂਦਾ ਸੀ ਅਤੇ ਫੁਲ ਚਾਰਜ ਹੋਣ ’ਤੇ 5 ਦਿਨਾਂ ਤਕ ਵਰਤੋਂ ਵਿਚ ਲਿਆਂਦੇ ਜਾ ਸਕਦੇ ਸਨ।
ਨੋਕੀਆ 5.1 ਪਲੱਸ ਦੇ ਦੋ ਪਾਵਰਫੁੱਲ ਵੇਰੀਐਂਟ ਹੋਏ ਲਾਂਚ, ਜਾਣੋ ਕੀਮਤ
NEXT STORY