ਜਲੰਧਰ/ਹਾਜੀਪੁਰ (ਵਰੁਣ)-ਅਰਮੀਨੀਆ ਵਿਚ ਵਰਕ ਪਰਮਿਟ ਦਵਾਉਣ ਦਾ ਵਾਅਦਾ ਕਰਕੇ 2.75 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਹਾਜੀਪੁਰ ਦੇ ਏਜੰਟਾਂ ਵਿਰੁੱਧ ਨਵੀਂ ਬਾਰਾਂਦਰੀ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਏਜੰਟਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪਰ ਦੋਵੇਂ ਏਜੰਟ ਫਰਾਰ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਏਜੰਟਾਂ ਦੇ ਗਾਹਕ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਹਾਜੀਪੁਰ ਦੇ ਏਜੰਟ ਰਾਕੇਸ਼ ਕੁਮਾਰ ਅਤੇ ਬੰਦਨਾ ਦੇ ਸੰਪਰਕ ਵਿਚ ਆਇਆ ਸੀ। ਏਜੰਟਾਂ ਨੇ ਉਸ ਨੂੰ ਬੀ. ਐੱਸ. ਐੱਫ਼. ਚੌਂਕ ਨੇੜੇ ਆਪਣੇ ਦਫ਼ਤਰ ਵਿਚ ਮਿਲਣ ਲਈ ਬੁਲਾਇਆ ਸੀ।
ਇਹ ਵੀ ਪੜ੍ਹੋ: ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਜਿੱਥੇ ਉਨ੍ਹਾਂ ਨੇ ਉਸ ਨੂੰ 6 ਮਹੀਨਿਆਂ ਵਿਚ ਅਰਮੀਨੀਆ ਵਰਕ ਪਰਮਿਟ ਦਿਵਾਉਣ ਦਾ ਵਾਅਦਾ ਕੀਤਾ ਸੀ ਅਤੇ ਵੱਖ-ਵੱਖ ਤਰੀਕਿਆਂ ਨਾਲ ਉਸ ਤੋਂ ਕੁੱਲ੍ਹ 2.75 ਲੱਖ ਰੁਪਏ ਲਏ। ਦੋਸ਼ ਹੈ ਕਿ ਪੈਸੇ ਲੈਣ ਦੇ ਲੰਬੇ ਸਮੇਂ ਬਾਅਦ ਵੀ ਉਸ ਦਾ ਵੀਜ਼ਾ ਜਾਰੀ ਨਹੀਂ ਹੋਇਆ ਅਤੇ ਜਦੋਂ ਉਸ ਨੇ ਏਜੰਟ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਸਬੰਧੀ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ। ਲੰਬੀ ਜਾਂਚ ਤੋਂ ਬਾਅਦ ਨਵੀਂ ਬਾਰਾਂਦਰੀ ਥਾਣੇ ਦੀ ਪੁਲਸ ਨੇ ਦੋਸ਼ੀ ਏਜੰਟ ਰਾਕੇਸ਼ ਕੁਮਾਰ ਅਤੇ ਬੰਦਨਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ 'ਚ ਪੁਲਸ ਵਲੋਂ 173 ਨਾਕੇ ਲਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ
NEXT STORY