ਜਲੰਧਰ : ਭਾਰਤ ਦੀ ਸਮਾਰਟਫੋਨ ਮਾਰਕੀਟ 'ਚ ਤੇਜ਼ੀ ਨਾਲ ਆਪਣਾ ਪੈਰ ਜਮਾਉਣ ਵਾਲ ਕੰਪਨੀ ਰੀਚ ਮੋਬਾਇਲ (Reach Mobile ) ਨੇ ਭਾਰਤੀ ਬਾਜ਼ਾਰ 'ਚ ਇਕ ਅਤੇ ਸਸਤਾ 4G ਸਮਾਰਟਫੋਨ Allure Ultra ਲਾਂਚ ਕੀਤਾ ਹੈ। ਇਹ ਸਮਾਰਟਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਸ਼ਾਪਕਲੂਸ ਤੋਂ 4,099 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 5-ਇੰਚ ਦੀ FWVGA ਡਿਸਪਲੇ, 1.3GHz ਕਵਾਡ ਕੋਰ ਪ੍ਰੋਸੈਸਰ ਅਤੇ 1GBਦੀ ਰੈਮ ਨਾਲ ਲੈਸ ਹੈ। ਇਸ 'ਚ 8GB ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ SD ਕਾਰਡ ਦੇ ਜ਼ਰੀਏ 32GB ਤੱਕ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 2500mAh ਦੀ ਬੈਟਰੀ ਵੀ ਦਿੱਤੀ ਗਈ ਹੈ।
ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ 'ਚ 5 MP ਦਾ ਰਿਅਰ ਕੈਮਰਾ LED ਫ਼ਲੈਸ਼ ਦੇ ਨਾਲ ਦਿੱਤਾ ਗਿਆ ਹੈ। ਨਾਲ ਹੀ ਇਸ ਫ਼ੋਨ 'ਚ 2MP ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ ਅਤੇ ਇਸ 'ਚ 4G VoLTE, ਵਾਈ-ਫਾਈ, GPS, ਬਲੂਟੁੱਥ, 3.5mm ਆਡੀਓ ਜ਼ੈੱਕ ਅਤੇ ਇਕ ਮਾਇਕ੍ਰੋ USB ਪੋਰਟ ਵੀ ਦਿੱਤਾ ਗਿਆ ਹੈ।
ਸਨੈਪਡੀਲ ਸੇਲ: ਆਈਫੋਨ ਸਮੇਤ ਕਈ ਸਮਾਰਟਫੋਨਜ਼ 'ਤੇ ਮਿਲ ਰਹੀ ਹੈ ਸ਼ਾਨਦਾਰ ਆਫਰ
NEXT STORY