ਗੈਜੇਟ ਡੈਸਕ– ਸਮਾਰਟਫੋਨ ਬਾਜ਼ਾਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਇਕ ਤੋਂ ਬਾਅਦ ਇਕ ਡਿਵਾਈਸਿਜ਼ ਇਨੋਵੇਟਿਵ ਫੀਚਰਜ਼ ਨਾਲ ਲਾਂਚ ਹੋ ਰਹੇ ਹਨ। ਅਜਿਹੇ ’ਚ ਚੋਟੀ ’ਤੇ ਥਾਂ ਬਣਾਉਣਾ ਅਤੇ ਉਸ ਨੂੰ ਬਰਕਰਾਰ ਰੱਖਣਾ ਕਿਸੇ ਨਵੇਂ ਬ੍ਰਾਂਡ ਲਈ ਆਸਾਨ ਨਹੀਂ ਹੁੰਦਾ। ਓਪੋ ਦੇ ਸਬਬ੍ਰਾਂਡ ਤੋਂ ਇੰਡੀਪੈਂਡੇਂਟ ਕੰਪਨੀ ਬਣੀ ਰੀਅਲਮੀ ਨੇ ਸਾਲ 2018 ਤੋਂ ਬਾਅਦ ਹੀ ਵੱਡੇ ਮਾਰਕੀਟ ਸ਼ੇਅਰ ’ਤੇ ਕਬਜ਼ਾ ਕੀਤਾ ਹੈ ਅਤੇ ਕਈ ਰਿਕਾਰਡ ਬਣਾਏ ਹਨ। ਹੁਣ ਰੀਅਲਮੀ ਸਭ ਤੋਂ ਤੇਜ਼ੀ ਨਾਲ ਉਭਰਦੇ ਬ੍ਰਾਂਡ ਦੇ ਤੌਰ ’ਤੇ ਸਾਹਮਣੇ ਆਇਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕਰੀਬ 20 ਫੀਸਦੀ ਗ੍ਰੋਥ ਫੈਸਟਿਵ ਸੀਜ਼ਨ ’ਚ ਕੰਪਨੀ ਨੇ ਦਰਜ ਕੀਤੀ ਹੈ।
ਰੀਅਲਮੀ ਨੇ ਬੁੱਧਵਾਰ ਨੂੰ ਕਿਹਾ ਕਿ ਫੈਸਟਿਵ ਸੀਜ਼ਨ ਦੇ 45 ਦਿਨਾਂ ’ਚ ਕੰਪਨੀ ਨੇ ਕਰੀਬ 83 ਲੱਖ ਡਿਵਾਈਸਿਜ਼ ਦੀ ਸੇਲ ਕੀਤੀ, ਜਿਨ੍ਹਾਂ ’ਚ 63 ਲੱਖ ਸਮਾਰਟਫੋਨ ਸ਼ਾਮਲ ਹਨ। ਇਸ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਫੈਸਟਿਵ ਸੇਲਸ ’ਚ ਰੀਅਲਮੀ ਨੇ 20 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਕੰਪਨੀ ਨੇ 2020 ਦੀ ਤੀਜੀ ਤਿਮਾਹੀ ’ਚ ਵੀ ਫਾਸਟੈਸਟ ਗ੍ਰੋਇੰਗ ਸਮਾਰਟਫੋਨ ਬ੍ਰਾਂਡ ਦੇ ਤੌਰ ’ਤੇ 5 ਕਰੋੜ ਡਿਵਾਈਸਿਜ਼ ਵੇਚੀਆਂ ਹਨ, ਜੋ ਆਪਣੇ ਆਪ ’ਚ ਇਕ ਰਿਕਾਰਡ ਹੈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 45 ਫੀਸਦੀ ਗ੍ਰੋਥ ਵਿਖਾਉਂਦਾ ਹੈ।
ਸ਼ਾਓਮੀ ਯੂਜ਼ਰਸ ਲਈ ਚੰਗੀ ਖ਼ਬਰ, ਇਸ ਫੋਨ ਨੂੰ ਮਿਲਣ ਲੱਗੀ ਐਂਡਰਾਇਡ 11 ਅਪਡੇਟ
NEXT STORY