ਗੈਜੇਟ ਡੈਸਕ– ਰੀਅਲਮੀ ਨੇ ਭਾਰਤ ’ਚ ਆਪਣਾ ਪਹਿਲਾ ਟੈਬਲੇਟ ਲਾਂਚ ਕਰ ਦਿੱਤਾ ਹੈ। ਨਵਾਂ Realme Pad 10.4 ਇੰਚ ਦੀ ਸਕਰੀਨ ਅਤੇ ਦਮਦਾਰ ਬੈਟਰੀ ਨਾਲ ਆਉਂਦਾ ਹੈ। ਰੀਅਲਮੀ ਦੇ ਟੈਬਲੇਟ ਨੂੰ ਕੰਪਨੀ ਨੇ ਦੋ ਰੰਗਾਂ ’ਚ ਲਾਂਚ ਕੀਤਾ ਹੈ। ਵੀਰਵਾਰ ਨੂੰ ਆਯੋਜਿਤ ਇਕ ਈਵੈਂਟ ’ਚ ਕੰਪਨੀ ਨੇ ਟੈਬਲੇਟ ਤੋਂ ਇਲਾਵਾ Realme 8i, Realme 8s, ਰੀਅਲਮੀ ਸਪੀਕਰ ਸਮੇਤ ਕਈ ਡਿਵਾਈਸ ਤੋਂ ਪਰਦਾ ਚੁੱਕਿਆ। ਆਓ ਵਿਸਤਾਰ ਨਾਲ ਜਾਣਦੇ ਹਾਂ ਰੀਅਲਮੀ ਪੈਡ ਦੀ ਕੀਮਤ ਅਤੇ ਫੀਚਰਜ਼ ਬਾਰੇ।
Realme Pad ਦੀ ਕੀਮਤ
ਰੀਅਲਮੀ ਪੈਡ ਦੇ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਮਾਡਲ ਦੇ ਵਾਈ-ਫਾਈ ਮਾਡਲ ਦੀ ਕੀਮਤ 13,999 ਰੁਪਏ ਹੈ। ਉਥੇ ਹੀ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ LTE ਮਾਡਲ ਦੀ ਕੀਮਤ 15,999 ਰੁਪਏ ਹੈ। ਰੀਅਲਮੀ ਟੈਬ ਦੇ 4 ਜੀ.ਬੀ. ਰੈਮ+64 ਜੀ.ਬੀ. ਸੋਟਰੇਜ ਐੱਲ.ਟੀ.ਈ. ਵੇਰੀਐਂਟ 17,999 ਰੁਪਏ ’ਚ ਆਉਂਦਾ ਹੈ। ਵਾਈ-ਫਾਈ ਵੇਰੀਐਂਟ ਦੀ ਵਿਕਰੀ ਅਜੇ ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗੀ। ਰੀਅਲਮੀ ਪੈਡ 16 ਸਤੰਬਰ ਤੋਂ ਦੁਪਹਿਰ 12 ਵਜੇ ਤੋਂ ਫਲਿਪਕਾਰਟ, ਰੀਅਲਮੀ ਦੀ ਵੈੱਬਸਾਈਟ ਅਤੇ ਸਾਰੇ ਵੱਡੇ ਰਿਟੇਲ ਸਟੋਰਾਂ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।
Realme Pad ਦੇ ਫੀਚਰਜ਼
ਨਵੇਂ ਰੀਅਲਮੀ ਟੈਬ ’ਚ 10.4 ਇੰਚ ਦੀ WUXGA+ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦਾ ਰੈਜ਼ੋਲਿਊਸ਼ਨ 2000x1200 ਪਿਕਸਲ ਹੈ। ਰੀਅਲਮੀ ਪੈਡ ’ਚ ਮੀਡੀਆਟੈੱਕ ਚਿਪਸੈੱਟ ਦਿੱਤਾ ਗਿਆ ਹੈ। ਡਿਜ਼ਾਇਨ ਦੀ ਗੱਲ ਕਰੀਏ ਤਾਂ ਨਵੇਂ ਟੈਬਲੇਟ ’ਚ ਚੈਮਫਰਡ ਕਿਨਾਰੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਨਵੇਂ ਆਈਪੈਡ ਪ੍ਰੋ ’ਚ ਵੀ ਇਹੀ ਡਿਜ਼ਾਇਨ ਹੈ। ਰੀਅਲਮੀ ਪੈਡ ਦੀ ਮੋਟਾਈ 6.9 ਮਿਲੀਮੀਟਰ ਹੈ। ਟੈਬਲੇਟ ਦੇ ਰੀਅਰ ਪੈਨਲ ’ਤੇ ਸਿੰਗਲ-ਲੈੱਨਜ਼ ਕੈਮਰਾ ਸੈੱਟਅਪ ਹੈ ਜੋ ਥੋੜ੍ਹਾ ਜਿਹਾ ਬਾਹਰ ਵਲ ਉਭਰਿਆ ਹੋਇਆ ਹੈ। ਇਸ ਟੈਬਲੇਟ ’ਚ 8 ਮੈਗਾਪਿਕਸਲ ਐੱਚ.ਡੀ. ਫਰੰਟ ਕੈਮਰਾ ਦਿੱਤਾ ਗਿਆ ਹੈ। ਰੀਅਲਮੀ ਪੈਡ ’ਚ ਕੰਪਨੀ ਨੇ ਮੀਡੀਆਟੈੱਕ ਹੀਲਿਓ ਜੀ80 ਪ੍ਰੋਸੈਸਰ ਦਿੱਤਾ ਗਿਆ ਹੈ।
ਰੀਅਲਮੀ ਪੈਡ ਨੂੰ ਪਾਵਰ ਦੇਣ ਲਈ 7100mAh ਦੀ ਬੈਟਰੀ ਹੈ ਜੋ 18 ਵਾਟ ਕੁਇਕ ਚਾਰਜਰ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਟੈਬਲੇਟ ਸਿੰਗਲ ਚਾਰਜ ’ਚ 12 ਘੰਟਿਆਂ ਤਕ ਵੀਡੀਓ ਪਲੇਅਬੈਕ ਅਤੇ 65 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਆਫਰ ਕਰ ਸਕਦਾ ਹੈ। ਬੈਟਰੀ ਰਿਵਰਸ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ ਯਾਨੀ ਤੁਸੀਂ ਇਸ ਟੈਬਲੇਟ ਨਾਲ ਦੂਜੇ ਡਿਵਾਈਸਿਜ਼ ਨੂੰ ਵੀ ਚਾਰਜ ਕਰ ਸਕਦੇ ਹੋ।
ਭਾਰਤੀ ਬਾਜ਼ਾਰ ’ਚ ਜਲਦ ਆਉਣ ਵਾਲਾ ਹੈ ਸੈਮਸੰਗ ਦਾ ਨਵਾਂ ਫੋਨ, ਹੋਣਗੇ ਇਹ ਸ਼ਾਨਦਾਰ ਫੀਚਰਜ਼
NEXT STORY