ਗੈਜੇਟ ਡੈਸਕ—ਓਪੋ ਦੇ ਸਬ-ਬ੍ਰੈਂਡ ਰੀਅਲਮੀ ਨੇ 7 ਮਹੀਨੇ ਪਹਿਲੇ ਰੀਅਲਮੀ 1 ਨਾਲ ਸਮਾਰਟਫੋਨ ਬਾਜ਼ਾਰ 'ਚ ਐਂਟਰੀ ਕੀਤੀ ਸੀ। ਮਈ 'ਚ ਪਹਿਲਾ ਫੋਨ ਲਾਂਚ ਕਰਨ ਤੋਂ ਬਾਅਦ ਕੰਪਨੀ ਹੁਣ ਤੱਕ ਰੀਅਲਮੀ 2, ਰੀਅਲਮੀ 2 ਪ੍ਰੋ, ਰੀਅਲਮੀ ਸੀ1 ਅਤੇ ਰੀਅਲਮੀ ਯੂ1 ਵਰਗੇ ਧਾਂਸੂ ਫੋਨ ਲਾਂਚ ਕਰ ਚੁੱਕੀ ਹੈ। ਦੇਖਦੇ ਹੀ ਦੇਖਦੇ ਭਾਰਤ 'ਚ ਰੀਅਲਮੀ ਦੇ ਸਮਾਰਟਫੋਨ ਦੀ ਪ੍ਰਸਿੱਧਤਾ ਇੰਨੀ ਵਧ ਗਈ ਹੈ ਕਿ ਹੁਣ ਇਸ ਨੇ 40 ਲੱਖ ਯੂਜ਼ਰਸ ਦਾ ਅੰਕੜਾ ਪਾਰ ਕਰ ਦਿੱਤਾ ਹੈ।ਨਵੇਂ ਸਾਲ ਦੇ ਮੌਕੇ 'ਤੇ ਕੰਪਨੀ ਨੇ ਟਵਿਟਰ 'ਤੇ ਦੱਸਿਆ ਕਿ 7 ਮਹੀਨੇ 'ਚ ਇਸ ਦੇ 40 ਲੱਖ ਯੂਜ਼ਰਸ ਹੋ ਚੁੱਕੇ ਹਨ। ਆਪਣੀ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਕੰਪਨੀ ਨੇ 3 ਦਿਨ ਦੀ ਸਪੈਸ਼ਲ ਸੇਲ ਦਾ ਵੀ ਐਲਾਨ ਕੀਤਾ ਹੈ।
7 ਤੋਂ 9 ਜਨਵਰੀ ਤੱਕ ਚਲਾਉਣ ਵਾਲੀ RealmeYoDays ਸੇਲ 'ਚ ਕੰਪਨੀ ਦੇ ਸਮਾਰਟਫੋਨਸ ਅਤੇ ਐਕਸੇਸਰੀਜ਼ 'ਤੇ ਜ਼ਬਰਦਸਤ ਆਫਰਸ ਦਿੱਤੇ ਜਾਣਗੇ। ਖਾਸ ਗੱਲ ਇਹ ਹੈ ਕਿ ਰੀਅਲਮੀ ਯੂ1 ਫੇਅਰੀ ਗੋਲਡ ਵੇਰੀਐਂਟ ਦੀ ਪਹਿਲੀ ਸੇਲ ਵੀ ਇਸ ਦੌਰਾਨ ਸ਼ੁਰੂ ਹੋਵੇਗੀ।
ਇਸ ਤੋਂ ਇਲਾਵਾ ਕਈ ਐਕਸਟਾਈਟਿੰਗ ਕੰਟੈਸਟ ਵੀ ਆਯੋਜਿਤ ਕੀਤੇ ਜਾਣਗੇ, ਜਿਸ 'ਚ ਟਾਪ ਲੱਕੀ ਵਿਨਰਸ ਨੂੰ 50 ਫੀਸਦੀ ਦੀ ਛੋਟ ਨਾਲ ਰੀਅਲਮੀ ਯੂ1 ਅਤੇ ਈਅਰ ਬਡਸ ਖਰੀਦਣ ਦਾ ਮੌਕਾ ਮਿਲੇਗਾ।
ਦੱਸਣਯੋਗ ਹੈ ਕਿ ਪਿਛਲੇ 7 ਮਹੀਨਿਆਂ 'ਚ 5 ਸਮਾਰਟਫੋਨ ਲਾਂਚ ਕਰ ਚੁੱਕੀ ਰੀਅਲਮੀ, 2019 'ਚ ਰੀਅਲਮੀ ਏ1 ਅਤੇ ਰੀਅਲਮੀ 3 ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਅਜਿਹਾ ਕੀ ਕਰਨ ਜਾ ਰਹੀ ਹੈ ਸਰਕਾਰ ਜਿਸ ਨਾਲ ਗੂਗਲ, ਫੇਸਬੁੱਕ ਅਤੇ ਵਟਸਐਪ ਹੋਣਗੇ ਪ੍ਰਭਾਵਿਤ
NEXT STORY