ਗੈਜੇਟ ਡੈਸਕ– ਭਾਰਤ ’ਚ ਬਜਟ ਸਮਾਰਟਫੋਨ ਸੈਗਮੈਂਟ ’ਚ ਆਪਣੀ ਥਾਂ ਬਣਾ ਚੁੱਕੀ ਸਮਾਰਟਫੋਨ ਕੰਪਨੀ ਰਿਅਲਮੀ ਹੁਣ ਫਲੈਗਸ਼ਿਪ ਸਮਾਰਟਫੋਨ ਸੈਗਮੈਂਟ ’ਚ ਆਪਣੀ ਥਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ। ਰਿਅਲਮੀ ਦੇ ਚੀਫ ਮਾਰਕੀਟਿੰਗ ਆਫੀਸਰ ਸ਼ੂ ਕੀ ਚੇਸ ਨੇ ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ ਵੀਬੋ ’ਤੇ ਪੋਸਟ ਰਾਹੀਂ ਇਹ ਕਨਫਰਮ ਕੀਤਾ ਕਿ ਕੰਪਨੀ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦੇ ਨਾਲ ਨਵਾਂ ਸਮਾਰਟਫੋਨ ਲਿਆਏਗੀ। ਚੇਸ ਨੇ ਫੋਨ ਦਾ ਨਾਂ ਨਹੀਂ ਦੱਸਿਆ ਪਰ ਉਨ੍ਹਾਂ ਕਿਹਾ ਕਿ ਫੋਨ ਦਾ ਕੋਡ ਨੇਮ ਸੁਪਰ ਵਾਰੀਅਰ ਰੱਖਿਆ ਗਿਆ ਹੈ। ਚੇਸ ਨੇ ਰਿਅਲਮੀ ਐਕਸ2 ਪ੍ਰੋ ਸੁਪਰ ਸੈਮੁਰਾਏ ਨਾਂ ਦੇ ਫੋਨ ਤੋਂ ਇਹ ਪੋਸਟ ਕੀਤਾ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹੀ ਕੰਪਨੀ ਦਾ ਫਲੈਗਸ਼ਿਪ ਫੋਨ ਹੋਵੇਗਾ।
ਕੰਪਨੀ ਦਾ ਸਭ ਤੋਂ ਮਹਿੰਗਾ ਫੋਨ
ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦੇ ਨਾਲ ਆਉਣ ਵਾਲਾ ਇਹ ਫੋਨ ਕੰਪਨੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੋ ਸਕਦਾ ਹੈ। ਚੇਸ ਦੇ ਪੋਸਟ ’ਚ ਇਹ ਕਨਫਰਮ ਨਹੀਂ ਕੀਤਾ ਗਿਆ ਕਿ ਫੋਨ ਸਿਰਫ ਚੀਨ ’ਚ ਲਾਂਚ ਕੀਤਾ ਜਾਵੇਗਾ। ਯਾਨੀ ਇਸ ਫੋਨ ਨੂੰ ਭਾਰਤ ’ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਪ੍ਰੀਮੀਅਮ ਸਮਾਰਟਫੋਨ ਕੰਪਨੀਆਂ ਨੂੰ ਟੱਕਰ
ਹੁਣ ਤਕ ਬਜਟ ਫੋਨਜ਼ ਬਣਾਉਣ ਵਾਲੀ ਕੰਪਨੀ ਦੇ ਤੌਰ ’ਤੇ ਰਿਅਲਮੀ ਸ਼ਾਓਮੀ ਅਤੇ ਆਨਰ ਨੂੰ ਟੱਕਰ ਦਿੰਦੀ ਆਈ ਹੈ ਪਰ ਫਲੈਗਸ਼ਿਪ ਫੋਨ ਲਾਂਚ ਕਰਨ ਤੋਂ ਬਾਅਦ ਕੰਪਨੀ ਵਨਪਲੱਸ ਅਤੇ ਅਸੂਸ ਨੂੰ ਵੀ ਟੱਕਰ ਦੇਵੇਗੀ ਜਿਨ੍ਹਾਂ ਨੂੰ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਹੈ।
ਚੀਨ ’ਚ ਲਾਂਚ ਹੋ ਚੁੱਕਾ ਹੈ ਰਿਅਲਮੀ X2
ਹਾਲ ਹੀ ’ਚ ਚੀਨ ’ਚ ਲਾਂਚ ਹੋਏ ਰਿਅਲਮੀ X2 ਮੇਂਹਾਈਪਰਬੋਲਾ 3ਡੀ ਗਲਾਸ ਦਿੱਤਾ ਗਿਆ ਹੈ। ਫੋਨ ’ਚ ਰਿਅਲਮੀ XT ਦੀ ਤਰ੍ਹਾਂ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ਇਨ ਸਕਰੀਨ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। ਗੇਮਿੰਗ ਲਈ ਖਾਸਤੌਰ ’ਤੇ ਬਣਾਏ ਗਏ ਇਸ ਫੋਨ ’ਚ 4,000mAh ਬੈਟਰੀ ਦਿੱਤੀ ਗਈ ਹੈ। ਬੈਟਰੀ 30W VOOC ਫਲੈਸ਼ ਚਾਰਜ ਸਪੋਰਟ ਦੇਨਾਲ ਆਉਂਦੀ ਹੈ ਜੋ ਕਿ ਰਿਅਲਮੀ XT ਤੋਂ 10W ਜ਼ਿਆਦਾ ਹੈ। ਫੋਨ ’ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਵੋਡਾਫੋਨ ਲਿਆਈ 45 ਰੁਪਏ ਵਾਲਾ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ
NEXT STORY