ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਭਾਰਤ 'ਚ ਅਗਲਾ ਸਮਾਰਟਫੋਨ 9 ਅਕਤੂਬਰ ਨੂੰ ਲਾਂਚ ਕਰ ਰਹੀ ਹੈ। ਇਹ ਸਮਾਰਟਫੋਨ ਰੈੱਡਮੀ 8 ਹੋਵੇਗਾ। ਸ਼ਾਓਮੀ ਇੰਡੀਆ ਹੈੱਡ ਮਨੁ ਕੁਮਾਰ ਜੈਨ ਨੇ ਇਕ ਟਵੀਟ ਕੀਤਾ ਹੈ। ਇਹ ਲਾਂਚ ਦਾ ਟੀਜ਼ਰ ਹੈ ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਰੈੱਡਮੀ 8 'ਚ ਵੱਡੀ ਬੈਟਰੀ ਦਿੱਤੀ ਜਾਵੇਗੀ।
ਭਾਰਤ 'ਚ ਹਾਲ ਹੀ 'ਚ ਕੰਪਨੀ ਨੇ ਰੈੱਡਮੀ 8ਏ ਲਾਂਚ ਕੀਤਾ ਹੈ ਜੋ ਆਪਣੇ ਸੈਗਮੈਂਟ 'ਚ ਕਾਫੀ ਬਿਹਤਰੀਨ ਹੈ। ਇਸ ਟੀਜ਼ਰ 'ਚ 8 ਲਿਖਿਆ ਹੈ ਅਤੇ ਇਸ 'ਚ ਦੋ ਕੈਮਰਾ ਸੈਂਸਰ ਦਿੱਤੇ ਗਏ ਹਨ। ਭਾਵ ਰੈੱਡਮੀ 8 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਅਸੀਂ ਹਾਲ ਹੀ 'ਚ ਤੁਹਾਨੂੰ ਰੈੱਡਮੀ 8 ਲੀਕ ਦੇ ਬਾਰੇ 'ਚ ਦੱਸਿਆ ਸੀ। ਲੀਕਡ ਇਮੇਜ 'ਚ ਵੀ ਰੈੱਡਮੀ 8 ਦੇ ਰੀਅਰ ਪੈਨਲ 'ਤੇ ਡਿਊਲ ਕੈਮਰੇ ਦੇਖੇ ਜਾ ਸਕਦੇ ਹਨ।
ਦੱਸਣਯੋਗ ਹੈ ਕਿ ਜਦ ਭਾਰਤ 'ਚ ਰੈੱਡਮੀ 8ਏ ਲਾਂਚ ਕੀਤਾ ਜਾ ਰਿਹਾ ਸੀ ਤਾਂ ਉਸ ਲਾਈਵ ਸਟਰੀਮਿੰਗ 'ਚ ਮਨੁ ਜੈਨ ਦੇ ਹੱਥ 'ਚ ਇਕ ਦੂਜਾ ਫੋਨ ਸੀ ਅਤੇ ਇਹ ਰੈੱਡਮੀ 8 ਸੀ। ਇਸ ਗੱਲ ਦਾ ਹਿੰਟ ਕੰਪਨੀ ਨੇ ਪਹਿਲੇ ਵੀ ਦਿੱਤਾ ਸੀ। ਰਿਪੋਰਟ ਮੁਤਾਬਕ ਇਸ ਸਮਾਰਟਫੋਨ 'ਚ 4,000 ਐੱਮ.ਏ.ਐÎੱਚ. ਦੀ ਬੈਟਰੀ ਦਿੱਤੀ ਜਾਵੇਗੀ।
ਰੈੱਡਮੀ 8 ਦੀ ਡਿਸਪਲੇਅ 'ਚ ਵਾਟਰ ਡਰਾਪ ਸਟਾਈਲ ਨੌਚ ਦਿੱਤੀ ਜਾਵੇਗੀ ਅਤੇ ਪੂਰੀ ਉਮੀਦ ਹੈ ਕਿ ਇਸ 'ਚ ਵੀ USB Type C ਦਿੱਤਾ ਜਾਵੇਗਾ। ਕਿਉਂਕਿ ਕੰਪਨੀ ਨੇ Redmi 8A 'ਚ ਵੀ USB Type C ਦਿੱਤਾ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ ਦਿੱਤਾ ਜਾਵੇਗਾ ਅਤੇ ਇਸ ਨੂੰ ਚਾਰ ਕਲਰ ਵੇਰੀਐਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਸ ਸਮਾਰਟਫੋਨ ਦੇ ਟਾਪ ਵੇਰੀਐਂਟ 'ਚ 8 ਜੀ.ਬੀ. ਤਕ ਰੈਮ ਦਿੱਤੀ ਜਾ ਸਕਦੀ ਹੈ। ਰੈੱਡਮੀ 8 'ਚ Android 9 Pie ਬੇਸਡ MIUI 10 ਦਿੱਤਾ ਜਾਵੇਗਾ ਅਤੇ ਇਸ 'ਚ ਸਿੰਗਲ ਫਰੰਟ ਕੈਮਰਾ ਹੋਵੇਗਾ।
ਦੁਨੀਆ ਦੀ ਸਭ ਤੋਂ ਫਾਸਟ ਚਾਰਜਿੰਗ ਤਕਨੀਕ ਨਾਲ ਆ ਰਿਹੈ Realme X2 Pro
NEXT STORY