ਗੈਜੇਟ ਡੈਸਕ– ਗੈਜੇਟ ਡੈਸਕ– ਸ਼ਾਓਮੀ ਦੇ ਬ੍ਰਾਂਡ ਰੈੱਡਮੀ ਇੰਡੀਆ ਨੇ ਪਿਛਲੇ ਸਾਲ Redmi 9i Sport ਨੂੰ ਭਾਰਤ ’ਚ ਲਾਂਚ ਕੀਤਾ ਸੀ। ਬਜਟ ਸੈਗਮੈਂਟ ’ਚ ਰੈੱਜਮੀ ਦਾ Redmi 9i Sport ਕਾਫੀ ਲੋਕਪ੍ਰਸਿੱਧ ਫੋਨ ਹੈ। ਜੇਕਰ ਤੁਸੀਂ ਵੀ Redmi 9i Sport ਨੂੰ ਖਰੀਦਣ ਲਈ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। Redmi 9i Sport ਹੁਣ ਸਸਤਾ ਹੋ ਗਿਆ ਹੈ। Redmi 9i Sport ਦੀ ਕੀਮਤ ’ਚ 1,250 ਰੁਪਏ ਦੀ ਕਟੌਤੀ ਹੋਈ ਹੈ, ਹਾਲਾਂਕਿ ਇਹ ਕਟੌਤੀ ਫਲਿਪਕਾਰਟ ’ਤੇ ਚੱਲ ਰਹੀ ਇਲੈਕਟ੍ਰੋਨਿਕ ਸੇਲ ਲਈ ਹੀ ਹੈ।
Redmi 9i Sport ਦੀ ਨਵੀਂ ਕੀਮਤ
Redmi 9i Sport ਨੂੰ 8,799 ਰੁਪਏ ਦੀ ਕੀਮਤ ’ਤੇ ਪਿਛਲੇ ਸਾਲ ਭਾਰਤ ’ਚ ਲਾਂਚ ਕੀਤਾ ਗਿਆ ਸੀ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਸੀ ਜੋ ਕਿ ਹੁਣ 7,549 ਰੁਪਏ ਹੋ ਗਈ ਹੈ। ਰੈੱਡਮੀ ਦੇ ਇਸ ਫੋਨ ਨੂੰ ਨਵੀਂ ਕੀਮਤ ਨਾਲ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਨੂੰ ਕਾਰਬਨ ਬਲੈਕ, ਮਟੈਲਿਕ ਪਰਪਲ ਅਤੇ ਕੋਰਲ ਗਰੀਨ ਰੰਗ ’ਚ ਖਰੀਦਿਆ ਜਾ ਸਕਦਾ ਹੈ।
Redmi 9i Sport ਦੇ ਫੀਚਰਜ਼
ਰੈੱਡਮੀ ਦੇ ਇਸ ਫੋਨ ’ਚ ਡਿਊਲ ਸਿਮ ਸਪੋਰਟ ਦੇ ਨਾਲ ਐਂਡਰਾਇਡ 10 ਆਧਾਰਿਤ MIUI 12 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ25 ਪ੍ਰੋਸੈਸਰ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ। ਫੋਨ ’ਚ 4 ਜੀਬੀ. ਰੈਮ ਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਸਿੰਗਲ ਰੀਅਰ ਕੈਮਰਾ ਸੈੱਟਅਪ ਹੈ ਜੋ ਕਿ 13 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਕੁਨੈਕਟੀਵਿਟੀ ਲਈ ਇਸ ਫੋਨ ’ਚ VoWiFi, 4G, VoLTE, ਬਲੂਟੁੱਥ 5.0, ਜੀ.ਪੀ.ਐੱਸ./ਏ.ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਸ ਫੋਨ ’ਚ 5000mAh ਦੀ ਬੈਟਰੀ ਹੈ ਜੋ 10 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਸੇਬੀ ਦੀਆਂ 11 ਅਧਿਕਾਰਤ ਈਮੇਲ ਆਈ. ਡੀ. ਹੈਕ, ਟੈਕਸ ਡਾਟਾ ਚੋਰੀ, 34 ਲੋਕਾਂ ਨੂੰ ਭੇਜੀ ਮੇਲ
NEXT STORY