ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦੀ ਹੀ ਆਪਣੇ ਨਵੇਂ ਸਮਾਰਟਫੋਨ ਰੈੱਡਮੀ Y3 ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨਵੇਂ ਸਮਾਰਟਫੋਨ ਨੂੰ ਕੰਪਨੀ 32 ਮੈਗਾਪਿਕਸਲ ਕੈਮਰੇ ਨਾਲ ਲਾਂਚ ਕਰੇਗੀ। ਹਾਲਾਂਕਿ ਇਹ ਸਾਫ ਹੋਣਾ ਅਜੇ ਬਾਕੀ ਹੈ ਕਿ ਇਹ ਸੈਲਫੀ ਕੈਮਰਾ ਹੋਵੇਗਾ ਜਾਂ ਰੀਅਰ ’ਚ ਫਿੱਟ ਕੀਤਾ ਜਾਵੇਗਾ। ਦੱਸ ਦੇਈਏ ਕਿ ਰੈੱਡਮੀ Y2 ਨੂੰ ਬਾਜ਼ਾਰ ’ਚ ਮਿਲੀ ਕਾਮਯਾਬੀ ਤੋਂ ਬਾਅਦ ਹੁਣ ਕੰਪਨੀ ਨੇ ਇਸ ਨਵੇਂ ਫੋਨ ਨੂੰ ਲਿਆਉਣ ਦਾ ਫੈਸਲਾ ਲਿਆ ਹੈ।
- ਰੈੱਡਮੀ ਇੰਡੀਆ ਨੇ ਟਵਿਟਰ ’ਤੇ ਟਵੀਟ ਕਰਕੇ ਲਾਂਚ ਹੋਣ ਵਾਲੇ ਇਸ ਸਮਾਰਟਫੋਨ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਰੈੱਡਮੀ ਇੰਡੀਆ ਦੇ ਟਵੀਟ ’ਚ #YYY ਲਿਖਿਆ ਹੋਇਆ ਹੈ ਜੋ ਕਿ ਇਸ਼ਾਰਾ ਕਰਦਾ ਹੈ ਕਿ ਇਹ Y ਸੀਰੀਜ਼ ਦਾ ਨਵਾਂ ਸਮਾਰਟਫੋਨ ਹੈ, ਉਥੇ ਹੀ 3 ਵਾਰ Y ਦਾ ਮਤਲਬ ਹੈ ਕਿ ਇਹ Y3 ਹੋਵੇਗਾ। ਟਵੀਟ ’ਚ ਸੰਕੇਤ ਦਿੱਤਾ ਗਿਆ ਹੈ ਕਿ ਇਸ ਸਮਾਰਟਫੋਨ ਦਾ ਬੈਟਰੀ ਬੈਕਅਪ ਕਾਫੀ ਚੰਗਾ ਹੋਵੇਗਾ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਜਲਦੀ ਹੀ ਕੰਪਨੀ ਰੈੱਡਮੀ 7, ਰੈੱਡਮੀ 7ਏ ਅਤੇ ਰੈੱਡਮੀ ਵਾਈ 3 ਸਮਾਰਟਫੋਨ ਲਾਂਚ ਕਰੇਗੀ। ਜਿਸ ਤੋਂ ਬਾਅਦ ਰੈੱਡਮੀ ਵਾਈ 3 ਨੂੰ ਵਾਈ-ਫਾਈ ਐਲਾਇੰਸ ਨਾਂ ਦੀ ਵੈੱਬਸਾਈਟ ’ਤੇ ਮਾਡਲ ਨੰਬਰ M1810F6G ਨਾਲ ਲਿਸਟਿਡ ਦੇਖਿਆ ਗਿਆ ਸੀ।
ਆਉਣ ਵਾਲੀ ਹੈ ਹੁਣ ਤਕ ਦੀ ਸਭ ਤੋਂ ਦਮਦਾਰ Pulsar
NEXT STORY