ਨਵੀਂ ਦਿੱਲੀ/ਜਲੰਧਰ- ਖੁੱਲੇ ਬਾਜ਼ਾਰ 'ਚ ਲਾਂਚ ਤੋਂ ਪਹਿਲਾਂ ਹੀ ਧੂਮ ਮਚਾਉਣ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 4ਜੀ ਸੇਵਾ ਰਿਲਾਇੰਸ ਜਿਓ ਦੇ ਪੀ੍ਰਵਿਯੂ ਆਫਰ ਦਾ ਮੁਨਾਫ਼ਾ ਹੁਣ ਸੋਨੀ, ਵੀਡੀਓਕਾਨ ਅਤੇ ਸੈਨਸੂਈ ਦੇ 4ਜੀ ਸਮਾਰਟਫੋਨ ਇਸਤੇਮਾਲ ਕਰਨ ਵਾਲੇ ਗਾਹਕ ਵੀ ਚੁੱਕ ਸਕਣਗੇ। ਕੰਪਨੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੁਣ ਜਿਓ ਪ੍ਰੀਵਿਯੂ ਆਫਰ 16 ਲਾਂਚਿੰਗ ਬਰਾਂਡਸ ਦੇ ਨਾਲ ਉਪਲੱਬਧ ਹੋਵੇਗਾ। ਇਨਾਂ ਹੀ ਨਹੀਂ ਸਿਰਫ ਡਿਜ਼ਿਟਲ ਇੰਡੀਆ ਨੂੰ ਉਤਸ਼ਾਹ ਮਿਲੇਗਾ ਬਲਂਕਿ ਲੱਖਾਂ ਗਾਹਕਾਂ ਨੂੰ 4ਜੀ ਤਕਨੀਕ ਅਪਨਾਉਣ ਅਤੇ ਇਸਤੇਮਾਲ ਕਰਨ ਦੀ ਪ੍ਰੇਰਨਾ ਵੀ ਮਿਲੇਗੀ।
ਰਿਲਾਇੰਸ ਦੇ ਸਾਰੇ ਡਿਜ਼ਿਟਲ ਸਟੋਰਾਂ 'ਤੇ ਇਸ ਆਫਰ ਦਾ ਮੁਨਾਫ਼ਾ ਚੁੱਕਿਆ ਜਾ ਸਕਦਾ ਹੈ। ਦੂੱਜੇ ਸਟੋਰ ਤੋਂ ਫੋਨ ਖਰੀਦਣ ਵਾਲੇ ਗਾਹਕ ਵੀ ਰਿਲਾਇੰਸ ਪ੍ਰੀਵਿਯੂ ਆਫਰ ਦੀ ਮੰਗ ਕਰ ਸਕਦੇ ਹਨ। ਸਮਾਰਟਫੋਨ ਖਰੀਦਦੇ ਸਮੇਂ ਹੀ ਗਾਹਕਾਂ ਨੂੰ ਸਿਮ ਲਈ ਆਪਣਾ ਕੇ ਵਾਈ. ਸੀ ਦਸਤਾਵੇਜ਼ ਜਮਾਂ ਕਰਾਉਣੇ ਹੋਣਗੇ । ਆਫਰ 'ਚ ਕੰਪਨੀ ਅਨਲਿਮਟਿਡ ਵੀਡੀਓ ਅਤੇ ਵਾਇਸ ਕਾਲ, ਅਨਲਿਮਟਿਡ ਐੱਸ. ਐੱਮ. ਐੱਮ ਅਤੇ ਅਨਲਿਮਟਿਡ ਹਾਈ ਸਪੀਡ ਡਾਟਾ, 90 ਦਿਨ ਲਈ ਦਿੱਤਾ ਜਾ ਰਿਹਾ ਹੈ। ਨਾਲ ਹੀ ਜਿਓ ਪਲੇ, ਜਿਓ ਆਨ ਡਿਮਾਂਡ, ਜਿਓ ਮਨੀ, ਜਿਓ ਮੈਗ, ਜਿਓ ਬੀਟਸ, ਜਿਓ ਐਕਸਪ੍ਰੇਸ ਨਿਊਜ਼, ਜਿਓ ਡਰਾਇਵ ਅਤੇ ਜਿਓ ਸਕਿਓਰਿਟੀ ਜਿਹੇ ਪ੍ਰੀਮੀਅਮ ਐਪਲੀਕੇਸ਼ਨਸ ਵੀ ਉਪਲੱਬਧ ਹੋਣਗੇ।
Jeep ਨੇ ਗਰੈਂਡ ਚੇਕੋਰੀ ਅਤੇ ਰੈਂਗਲਰ ਨਾਲ ਭਾਰਤ 'ਚ ਰੱਖਿਆ ਕਦਮ, ਸ਼ੁਰੂਆਤੀ ਕੀਮਤ 71.59 ਲੱਖ ਰੁਪਏ
NEXT STORY