ਜਲੰਧਰ- ਰਿਲਾਇੰਸ ਇੰਡਸਟ੍ਰੀਜ਼ੈ ਐਨੁਅਲ ਜਨਰਲ ਮੀਟਿੰਗ (ਏ.ਜੀ.ਐੱਮ.) ਦਾ ਉਦਘਾਟਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਨੂੰ ਲਾਂਚ ਕਰ ਦਿੱਤਾ ਹੈ। ਇਸ ਮੌਕੇ 'ਤੇ ਅੰਬਾਨੀ ਨੇ ਕਿਹਾ ਕਿ ਇਹ ਸੇਵਾ ਪੀ.ਐੱਮ. ਮੋਦੀ ਦੇ ਵਿਜ਼ਨ (ਮੇਕ ਇਨ ਇੰਡੀਆ) ਨੂੰ ਸਮਰਪਿਤ ਹੈ।
ਜੀਓ ਸਰਵਿਸ ਨੂੰ ਦਿੱਲੀ 'ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਇਸ ਸੇਵਾ ਨੂੰ 4 ਤੋਂ 6 ਹਫਤਿਆਂ ਦੌਰਾਨ ਲਾਂਚ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਰਿਲਾਇੰਸ ਜੀਓ ਨੇ ਲਾਂਚ ਦੇ ਨਾਲ ਹੀ ਰਿਲਾਇੰਸ ਸ਼ੇਅਰ ਨੂੰ ਹੋਰ ਵੀ ਉਪੱਰ ਪਹੁੰਚਾਇਆ ਹੈ ਜਦ ਕਿ ਦੂਸਰੀਆਂ ਕੰਪਨੀਆਂ ਦੇ ਸ਼ੇਅਰਜ਼ 'ਚ ਕਾਫੀ ਗਿਰਾਵਟ ਦੇਖੀ ਗਈ ਹੈ।
ਮੁਕੇਸ਼ ਅੰਬਾਨੀ ਵੱਲੋਂ ਕੀਤੇ ਗਏ ਖਾਸ ਐਲਾਨ ਇਹ ਹਨ-
1. ਜੀਓ ਭਾਰਤ 'ਚ ਵਾਇਸ ਕਾਲ ਚਾਰਜ਼ ਨੂੰ ਖਤਮ ਕਰੇਗੀ।
2. ਡਾਟਾ ਰੇਟਸ 'ਚ 5 ਪੈਸੇ ਪ੍ਰਤੀ ਐੱਮ.ਬੀ. ਅਤੇ 50 ਰੁਪਏ ਪ੍ਰਤੀ ਜੀਬੀ।
3.ਜੀਓ ਭਾਰਤ ਨੂੰ ਬਣਾ ਰਹੀ ਹੈ ਦੁਨੀਆ ਦੀ ਹਾਈ-ਕੁਆਲਿਟੀ ਸਸਤੇ ਡਾਟਾ ਦੀ ਮਾਰਕੀਟ।
4.ਦੀਵਾਲੀ ਵਰਗੇ ਕਿਸੇ ਵੀ ਤਿਓਹਾਰ 'ਤੇ ਨਹੀਂ ਪਵੇਗਾ ਟੈਕਸਟ ਮੈਸੇਜ ਚਾਰਜ।
5.ਬਿੱਲ ਲਈ ਨਹੀਂ ਕਰਨਾ ਪਵੇਗਾ ਮਹੀਨਾ ਖਤਮ ਹੋਣ ਦਾ ਇੰਤਜ਼ਾਰ।
6.ਜੀਓ ਦੀ ਸ਼ੁਰੂਆਤੀ ਕੀਮਤ 19 ਰੁਪਏ ਪ੍ਰਤੀ ਮਹੀਨਾ ਨੂੰ 75ਜੀਬੀ ਡਾਟਾ ਲਈ 4,999 ਪ੍ਰਤੀ ਮਹੀਨਾ ਤੱਕ ਕਰ ਦਿੱਤਾ ਗਿਆ ਹੈ।
7. ਅਨਲਿਮਟਿਡ ਐੱਲ.ਈ.ਟੀ. ਡਾਟਾ।
8. 4ਜੀ ਫੋਨ 2,999 ਰੁਪਏ 'ਚ ਹੋਇਆ ਲਾਂਚ।
9.ਜੀਓ ਐਪ ਵੀ ਹੋਇਆ ਲਾਂਚ।
10.60,000 ਤੱਕ ਮਿਲਣਗੇ ਗਾਣੇ।
11. ਐਪ 'ਚ ਮਿਲਣਗੀਆਂ 6000 ਮੂਵੀਜ਼।
12. 90 ਦਿਨਾਂ ਲਈ ਮੁਫਤ ਮਿਲੇਗਾ ਜੀਓ।
13.10 ਲੱਖ ਵਾਈ-ਫਾਈ ਹਾਟ ਸਪਾਟ।
14. ਵਿਦਿਆਰਥੀਆਂ ਲਈ ਸਪੈਸ਼ਲ ਡਿਸਕਾਊਂਟ, ਮਿਲੇਗੀ 25 ਫੀਸਦੀ ਵੱਧ ਡਾਟਾ ਵਰਤੋਂ।
ਇਹ ਖਬਰ ਜਾਣ ਕੇ Samsung ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ!
NEXT STORY