ਜਲੰਧਰ- ਰਿਲਾਇੰਸ ਇੰਡਸਟ੍ਰੀਜ਼ ਦੀ ਹਾਲ ਹੀ 'ਚ ਲਾਂਚ ਕੀਤੀ ਗਈ ਦੂਰਸੰਚਾਰ ਸੇਵਾ ਕੰਪਨੀ ਰਿਲਾਇੰਸ ਜਿਓ ਅਤੇ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਲਿਮਟਿਡ ਦੀ ਖਿਚਾਈ ਇਕ ਵਾਰ ਫਿਰ ਦੂਰਸੰਚਾਰ ਰੈਗੂਲੇਟਰੀ ਟ੍ਰਾਈ ਦੇ ਕੋਲ ਪਹੁੰਚ ਗਈ ਹੈ।
ਏਅਰਟੈੱਲ ਦਾ ਆਫਰ 'ਅਨਲਿਮਟਿਡ' ਨਹੀਂ -
ਜਿਓ ਨੇ ਟ੍ਰਾਈ ਨੂੰ ਲਿਖੇ ਇਕ ਪੱਤਰ 'ਚ ਇਹ ਆਫਰ 'ਅਨਲਿਮਟਿਡ' ਨਹੀਂ ਹੈ, ਕਿਉ'ਕਿ ਇਸ 'ਚ ਹਰ ਰੋਜ਼ 300 ਮਿੰਟ ਜਾਂ 7 ਦਿਨ 'ਚ 1200 ਮਿੰਟ ਦੀ ਕਾਲ ਦੀ ਸੀਮਾ ਰੱਖੀ ਗਈ ਹੈ। ਇਸ ਸੀਮਾ ਤੋਂ ਵੀ ਜ਼ਿਆਦਾ ਕਾਲ ਕਰਨ 'ਤੇ ਗਾਹਕਾਂ ਦਾ 30 ਪੈਸੇ ਹਰ ਮਿੰਟ ਫੀਸ ਕੱਟੀ ਜਾਂਦੀ ਹੈ। ਉਸ ਨੇ ਏਅਰਟੈੱਲ 'ਤੇ ਗਾਹਕਾਂ ਤੋਂ ਇਹ ਸੂਚਨਾ ਛਪਾ ਕੇ ਟ੍ਰਾਈ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਦਾ ਵੀ ਦੋਸ਼ ਲਾਇਆ ਹੈ ਅਤੇ ਇਸ ਦੇ ਸਬੂਤ 'ਚ ਏਅਟੈੱਲ ਦੇ ਕਸਟਮਰ ਕੇਅਰ 'ਤੇ ਕੀਤੀ ਗਈ ਗੱਲਬਾਤ ਦੀ ਰਿਕਵਾਰਡਗ ਵੀ ਟ੍ਰਾਈ ਨੂੰ ਸੌਂਪੀ ਹੈ। ਉਸ ਨੇ ਦੱਸਿਆ ਹੈ ਕਿ ਕਸਟਮਰ ਕੇਅਰ ਦੇ ਅਧਿਕਾਰੀ ਵੀ ਪਹਿਲਾਂ ਇਹ ਜਾਣਕਾਰੀ ਦੇਣ 'ਚ ਮਨਾ ਕਰ ਰਹੇ ਹਨ।
ਕੰਪਨੀ ਕਰ ਰਹੀ ਗੁੰਮਰਾਹ -
ਏਅਰਟੈੱਲ ਦੇ 345 ਰੁਪਏ 'ਚ ਮੁਫਤ ਕਾਲਿੰਗ ਨਾਲ 12 ਮਹੀਨੇ ਲਈ 9000 ਰੁਪਏ ਦਾ ਮੁਫਤ ਡਾਟਾ ਆਫਰ ਦੇ ਬਾਰੇ 'ਚ ਜਿਓ ਨੇ ਕਿਹਾ ਹੈ ਕਿ ਇਹ ਡਾਟਾ ਮੁਫਤ ਨਹੀਂ ਹੈ ਕਿਉਂਕਿ ਹਰ 28 ਦਿਨ 'ਤੇ 345 ਰੁਪਏ ਦਾ ਰਿਚਾਰਜ ਕਰਨ 'ਤੇ ਹੀ ਉਪਯੋਗਤਾ ਦੇ ਖਾਤੇ 'ਚ 3 ਜੀ. ਬੀ. ਡਾਟਾ ਆਉਂਦਾ ਹੈ। ਇਸ ਤੋਂ ਇਲਾਵਾ ਉਸ ਨੇ ਦੋਸ਼ ਲਾਇਆ ਹੈ ਕਿ ਏਅਰਟੈੱਲ ਦੇ ਪ੍ਰੀਪੇਡ ਗਾਹਕਾਂ ਲਈ 3 ਜੀ. ਬੀ. ਡਾਟਾ 450 ਰੁਪਏ 'ਚ ਉਪਲੱਬਧ ਹੈ ਅਤੇ ਇਸ ਹਿਸਾਬ ਤੋਂ 12 ਮਹੀਨੇ ਤੱਕ 3 ਜੀ. ਬੀ. ਡਾਟਾ ਪਲਾਨ ਦੀ ਕੀਮਤ ਸਿਰਫ 5400 ਰੁਪਏ ਹੁੰਦੀ ਹੈ। ਇਸ ਪ੍ਰਕਾਰ ਕੰਪਨੀ ਉਪਭੋਗਤਾਵਾਂ ਨੂੰ ਗੁੰਮਰਾਹ ਕਰ ਰਹੀ ਹੈ। ਉਸ ਨੇ ਇਸ ਆਫਰ ਦਾ ਲਾਭ ਉਠਾਉਣ ਲਈ 4 ਜੀ. ਹੈਂਡਸੈੱਟ ਦਾ ਪਹਿਲੀ ਵਾਰ ਏਅਰਟੈੱਲ ਨੈੱਟਵਰਕ 'ਤੇ ਇਸਤੇਮਾਲ ਜ਼ਰੂਰੀ ਕਰਨ ਅਤੇ ਸਿਰਫ 'ਮਾਈ ਏਅਰਟੈੱਲ ਐਪ' ਦੇ ਰਾਹੀ ਹੀ ਇਸ ਸੁਵਿਧਾ ਦਾ ਲਾਭ ਦੇਣ 'ਤੇ ਵੀ ਸਵਾਲ ਉਠਾਇਆ ਹੈ ਅਤੇ ਇਸ ਨੂੰ ਗਾਹਕਾਂ ਦੇ ਵਿਚਕਾਰ ਭੇਦਭਾਵ ਦੱਸਿਆ ਹੈ, ਜੋ ਟ੍ਰਾਈ ਦੇ ਨਿਯਮਾਂ ਦਾ ਉਲੰਘਣ ਹੈ।
ਸੀ. ਓ. ਏ. ਆਈ. ਵੀ ਮੈਦਾਨ 'ਚ -
ਮੋਬਾਇਲ ਕੰਪਨੀਆਂ ਨੇ ਜਨਤੱਕ ਦੂਰਸੰਚਾਰ ਕੰਪਨੀਆਂ ਬੀ. ਐੱਸ. ਐੱਨ. ਐੱਲ. ਦੀ ਨਵੀਂ ਲਿਮਟਿਡ ਫਿਕਸਡ ਮੋਬਾਇਲ ਟੈਲੀਫੋਨ ਸੇਵਾ ਦੇ ਖਿਲਾਫ ਦੂਰਸੰਚਾਰ ਰੈਗੂਲਲੇਟਰੀ ਟ੍ਰਾਈ ਦਾ ਦਰਵਾਜ਼ਾ ਖੜਕਾਉਂਦੇ ਹੋਏ ਮੈਦਾਨ 'ਚ ਉੱਤਰ ਆਈ ਹੈ। ਬੀ. ਐੱਸ. ਐੱਨ. ਐੱਲ. ਦੀ ਨਵੀਂ ਲਿਮਟਿਡ ਫਿਕਸਡ ਮੋਬਾਇਲ ਟੈਲੀਫੋਨ ਸੇਵਾ ਇਕ ਐਪ ਆਧਾਰਿਤ ਕਾਲਿੰਗ ਸੇਵਾ ਹੈ, ਜਿਸ 'ਚ ਕੋਈ ਮੋਬਾਇਲ ਕਾਰਡਲੈਸ ਫੋਨ 'ਚ ਬਦਲ ਜਾਂਦਾ ਹੈ ਅਤੇ ਇਕ ਸੀਮਤ ਦਾਇਰੇ 'ਚ ਇਸ ਦਾ ਇਸਤੇਮਾਲ ਲੈਂਡਲਾਈਨ ਨੰਬਰ ਫੋਨ ਕਰਨ ਜਾਂ ਉਸ ਨੰਬਰ 'ਤੇ ਆਉਣ ਵਾਲੀ ਕਾਲ ਰਿਸੀਵ ਕਰਨ ਲਈ ਕੀਤਾ ਜਾ ਸਕਦਾ ਹੈ।
ਮੋਬਾਇਲ ਕੰਪਨੀਆਂ ਦੇ ਸੰਗਠਨ ਸੀ. ਓ. ਏ. ਆਈ. ਨੇ ਟ੍ਰਾਈ ਨਾਲ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨ ਅਤੇ ਬੀ. ਐੱਸ. ਐੇੱਨ. ਐੱਲ. ਨੂੰ ਆਪਣੀ ਇਸ ਨਵੀਂ ਸੇਵਾ ਨੂੰ ਵਾਪਸ ਲੈਣ ਨੂੰ ਕਹਿਣ ਦਾ ਜ਼ੋਰ ਦਿੱਤਾ ਹੈ। ਸੰਗਠਨ ਨੇ ਕੰਪਨੀ ਦੀ ਇਸ ਨਵੀਂ ਸੇਵਾ ਨੂੰ ਨੰਬਰਿੰਗ ਯੋਜਨਾ ਦਾ ਉਲੰਘਣ ਅਤੇ ਲਾਈਸੈਂਸ ਸ਼ਰਤਾਂ ਦੇ ਖਿਲਾਫ ਦੱਸਿਆ ਹੈ।
ਨਵੀਂ ਦਵਾਈ ਤੋਂ ਅਲਜ਼ਾਈਮਰ ਦੇ ਇਲਾਜ਼ 'ਚ ਮਿਲ ਸਕਦੀ ਹੈ ਮਦਦ
NEXT STORY