ਨਵੀਂ ਦਿੱਲੀ- ਸਪੈਮ ਦੇ ਖਿਲਾਫ ਆਪਣੀ ਲਗਾਤਾਰ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਏਅਰਟੈੱਲ ਨੇ ਅੱਜ ਇਕ ਅਤਿਆਧੁਨਿਕ ਹੱਲ ਲਾਂਚ ਕੀਤਾ ਹੈ, ਜੋ ਸਾਰੇ ਕਮਿਊਨੀਕੇਸ਼ਨ ਓਵਰ-ਦਿ-ਟਾਪ (ਓ. ਟੀ. ਟੀ.) ਐਪਸ ਅਤੇ ਪਲੇਟਫਾਰਮਜ਼- ਜਿਵੇਂ ਈ-ਮੇਲ, ਬ੍ਰਾਊਜ਼ਰ, ਵ੍ਹਟਸਐਪ, ਟੈਲੀਗ੍ਰਾਮ, ਫੇਸਬੁੱਕ, ਇੰਸਟਾਗ੍ਰਾਮ, ਐੱਸ. ਐੱਮ. ਐੱਸ. ਆਦਿ ’ਤੇ ਫਰਾਡ ਅਤੇ ਮੈਲੀਸ਼ੀਅਸ ਵੈੱਬਸਾਈਟਸ ਨੂੰ ਰੀਅਲ ਟਾਈਮ ’ਚ ਪਛਾਣ ਕੇ ਬਲਾਕ ਕਰ ਦੇਵੇਗਾ।
ਇਹ ਸੁਰੱਖਿਅਤ ਸੇਵਾ ਸਾਰੇ ਏਅਰਟੈੱਲ ਮੋਬਾਈਲ ਅਤੇ ਬਰਾਡਬੈਂਡ ਗਾਹਕਾਂ ਲਈ ਬਿਨਾਂ ਕਿਸੇ ਵਾਧੂ ਫੀਸ ਦੇ ਆਟੋਮੈਟਿਕ ਤਰੀਕੇ ਨਾਲ ਐਕਟਿਵ ਕਰ ਦਿੱਤੀ ਜਾਵੇਗੀ। ਜਦੋਂ ਕੋਈ ਗਾਹਕ ਅਜਿਹੀ ਵੈੱਬਸਾਈਟ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਏਅਰਟੈੱਲ ਦੀ ਸਕਿਓਰਿਟੀ ਸਿਸਟਮ ਨੇ ‘ਮੈਲੀਸ਼ੀਅਸ’ ਦੇ ਤੌਰ ’ਤੇ ਫਲੈਗ ਕੀਤਾ ਹੈ, ਤਾਂ ਉਸ ਵੈੱਬਸਾਈਟ ਦਾ ਪੇਜ ਲੋਡ ਨਹੀਂ ਹੁੰਦਾ, ਇਸ ਦੀ ਬਜਾਏ ਗਾਹਕ ਨੂੰ ਇਕ ਨਵੇਂ ਪੇਜ ’ਤੇ ਰੀਡਾਇਰੈਕਟ ਕੀਤਾ ਜਾਂਦਾ ਹੈ, ਜਿੱਥੇ ਬਲਾਕ ਕੀਤੇ ਜਾਣ ਦਾ ਕਾਰਨ ਸਪੱਸ਼ਟ ਤੌਰ ’ਤੇ ਦੱਸਿਆ ਜਾਂਦਾ ਹੈ।
ਪਾਕਿਸਤਾਨ ਪ੍ਰਤੀ ਪਿਆਰ ਦਿਖਾਉਣ ਵਾਲੇ ਤੁਰਕੀ 'ਤੇ ਭਾਰਤ ਦੀ ਇੱਕ ਹੋਰ ਵੱਡੀ ਕਾਰਵਾਈ
NEXT STORY