ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਜੂਨ ਦੇ ਤਿਮਾਹੀ ਨਤੀਜੇ ਐਲਾਨ ਕਰ ਦਿੱਤੇ ਹਨ। ਜੀਓ ਮੁਤਾਬਕ, ਕੰਪਨੀ ਨੇ ਭਾਰਤ ’ਚ ਸਭ ਤੋਂ ਤੇਜ਼ ਗਾਹਕ ਆਪਣੇ ਨਾਲ ਜੋੜੇ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ 12 ਮਹੀਨਿਆਂ ’ਚ 4 ਕਰੋੜ 23 ਲੱਖ ਨਵੇਂ ਗਾਹਕ ਜੀਓ ਨਾਲ ਜੁੜੇ ਹਨ, ਜਿਸ ਤੋਂ ਬਾਅਦ ਹੁਣ ਜੀਓਦੇ ਕੁਲ ਗਾਹਕਾਂ ਦੀ ਗਿਣਤੀ 44 ਕਰੋੜ 6 ਲੱਖ ਹੋ ਗਈ ਹੈ।
ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਤਾਲਾਬੰਦੀ ਜਾਂ ਮਹਾਮਾਰੀ ਦਾ ਜੀਓ ’ਤੇ ਕੋਈ ਅਸਰ ਨਹੀਂ ਪਿਆ। ਆਪਣੀਆਂ ਡਿਜੀਟਲ ਸੇਵਾਵਾਂ ਨਾਲ ਹੀ ਜੀਓ ਸਭ ਤੋਂ ਜ਼ਿਆਦਾ ਕਮਾਈ ਕਰ ਰਹੀ ਹੈ। ਜੀਓ ਫਾਈਬਰ ਨਾਲ ਵੀ ਕੰਪਨੀ ਨੂੰ ਵਧੀਆ ਮੁਨਾਫਾ ਮਿਲਿਆ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਹੁਣ ਤਕ 30 ਲੱਖ ਘਰਾਂ ’ਚ ਜੀਓ ਫਾਈਬਰ ਦੀ ਪਹੁੰਚ ਹੋ ਗਈ ਹੈ।
67W ਫਾਸਟ ਚਾਰਜਿੰਗ ਸੁਪੋਰਟ ਨਾਲ Poco F3 GT ਭਾਰਤ ’ਚ ਲਾਂਚ
NEXT STORY