ਗੈਜੇਟ ਡੈਸਕ– ਜੀਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ‘ਐਮਰਜੈਂਸੀ ਡਾਟਾ ਲੋਨ’ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਅਜਿਹੇ ’ਚ ਹੁਣ ਜੀਓ ਗਾਹਕ ਡਾਟਾ ਖ਼ਤਮ ਹੋਣ ਦੀ ਹਾਲਤ ’ਚ ਲੋਨ ’ਤੇ ਇੰਸਟੈਂਟ ਡਾਟਾ ਲੈ ਸਕਣਗੇ ਅਤੇ ਪੈਸੇ ਬਾਅਦ ’ਚ ਦੇ ਸਕਣਗੇ। ਆਓ ਇਸ ਨਵੀਂ ਸਰਵਿਸ ਬਾਰੇ ਜਾਣਕਾਰੀ ਹਾਂ ਵਿਸਤਾਰ ਨਾਲ।
ਇਹ ਵੀ ਪੜ੍ਹੋ– ਜੀਓ ਦੀ ਟੱਕਰ ’ਚ Vi ਲਿਆਈ ਸਸਤਾ ਪਲਾਨ, 25GB ਡਾਟਾ ਸਮੇਤ ਮਿਲਣਗੇ ਕਈ ਫਾਇਦੇ
ਕੀ ਹੈ ਜੀਓ ਦੀ ‘ਐਮਰਜੈਂਸੀ ਡਾਟਾ ਲੋਨ’ ਸਰਵਿਸ
ਐਮਰਜੈਂਸੀ ਡਾਟਾ ਲੋਨ ਸਰਵਿਸ ਰਾਹੀਂ ਗਾਹਕਾਂ ਨੂੰ ਪਹਿਲਾਂ ਰੀਚਾਰਜ ਕਰਨ ਅਤੇ ਬਾਅਦ ’ਚ ਪੈਸੇ ਦੇਣ ਦੀ ਸਹੂਲਤ ਮਿਲੇਗੀ। ਇਸ ਦਾ ਫਾਇਦਾ ਉਨ੍ਹਾਂ ਜੀਓ ਗਾਹਕਾਂ ਨੂੰ ਮਿਲੇਗਾ, ਜਿਨ੍ਹਾਂ ਦਾ ਡੇਲੀ ਡਾਟਾ ਖ਼ਤਮ ਹੋ ਚੁੱਕਾ ਹੋਵੇਗਾ ਅਤੇ ਉਹ ਤੁਰੰਤ ਰੀਚਾਰਜ ਨਾ ਕਰਵਾ ਸਕਣ ਦੀ ਸਥਿਤੀ ’ਚ ਹੋਣਗੇ।
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ 4 ਵੱਡੇ ਫਾਇਦੇ
ਇਸ ਨਵੀਂ ਸੇਵਾ ਰਾਹੀਂ ਜੀਓ ਦੇ ਪ੍ਰੀਪੇਡ ਗਾਹਕ 5 ਵਾਰ ਐਮਰਜੈਂਸੀ ਡਾਟਾ ਲੋਨ ਲੈ ਸਕਣਗੇ। ਗਾਹਕਾਂ ਨੂੰ ਹਰ ਵਾਰ 11 ਰੁਪਏ ਦਾ ਪੈਕ ਮਿਲੇਗਾ ਜੋ 1 ਜੀ.ਬੀ. ਡਾਟਾ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ– ਟੈਸਲਾ ਦੀ ਇਲੈਕਟ੍ਰਿਕ ਕਾਰ ’ਚ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਇਹ ਵੀ ਪੜ੍ਹੋ– ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ
ਇੰਝ ਲਓ ਐਮਰਜੈਂਸੀ ਡਾਟਾ ਲੋਨ ਦਾ ਫਾਇਦਾ
- ਮਾਈ ਜੀਓ ਐਪ ਓਪਨ ਕਰੋ ਅਤੇ ਪੇਜ ਦੇ ਮੈਨਿਊ ’ਚ ਜਾਓ।
- ਇਸ ਤੋਂ ਬਾਅਦ ਮੋਬਾਇਲ ਸਰਵਿਸਿਜ਼ ਦੇ ਅੰਦਰ ਐਮਰਜੈਂਸੀ ਡਾਟਾ ਲੋਨ ਸਿਲੈਕਟ ਕਰੋ।
- ਐਮਰਜੈਂਸੀ ਡਾਟਾ ਲੋਨ ਬੈਨਰ ’ਤੇ ‘Proceed’ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ‘ਗੈੱਟ ਐਮਰਜੈਂਸੀ ਡਾਟਾ’ ਆਪਸ਼ਨ ਸਿਲੈਕਟ ਕਰੋ।
- ਇਸ ਤੋਂ ਬਾਅਦ ਐਮਰਜੈਂਸੀ ਲੋਨ ਦਾ ਫਾਇਦਾ ਪਾਉਣ ਲਈ ‘ਐਕਟਿਵੇਟ ਨਾਓ’ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਐਮਰਜੈਂਸੀ ਡਾਟਾ ਲੋਨ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ
ਫੇਸਬੁੱਕ ਨੇ 15 ਮਈ ਤੋਂ 15 ਜੂਨ 2021 ਦੌਰਾਨ 3 ਕਰੋੜ ਸਾਮੱਗਰੀਆਂ ’ਤੇ ਕੀਤੀ ਕਾਰਵਾਈ
NEXT STORY