ਆਟੋ ਡੈਸਕ– ਟੈਸਲਾ ਦੀ ਉੱਚਤਮ ਪ੍ਰਦਰਸ਼ਨ ਕਰਨ ਵਾਲੀ ਸੇਡਾਨ ਕਾਰ ’ਚ ਚਲਦੇ ਸਮੇਂ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਊਟਰਸ ਦੀ ਰਿਪੋਰਟ ਮੁਤਾਬਕ, ਟੈਸਲਾ ਦੀ ਇਲੈਕਟ੍ਰਿਕ ਕਾਰ Model S Plaid ਮੰਗਲਵਾਰ ਨੂੰ ਅੱਗ ਦੀਆਂ ਲਪਟਾਂ ਨਾਲ ਘਿਰ ਗਈ, ਉਹ ਵੀ ਉਸ ਸਮੇਂ ਜਦੋਂ ਡਰਾਈਵਰ ਇਸ ਨੂੰ ਚਲਾ ਰਿਹਾ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਟੈਸਲਾ ਦੀ ਟਾਪ ਆਫ ਦਿ ਰੇਂਜ ਕਾਰ ਹੈ ਜਿਸ ਨੂੰ ਇਸ ਦੇ ਮਾਲਕ ਨੇ ਤਿੰਨ ਦਿਨ ਪਹਿਲਾਂ ਹੀ 129,900 ਡਾਲਰ (ਕਰੀਬ 97 ਲੱਖ ਰੁਪਏ) ’ਚ ਖ਼ਰੀਦਿਆ ਸੀ।
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਇਸ ਕਾਰ ਦਾ ਮਾਲਕ (ਮਾਰਕ ਗੇਰਾਗੋਸ) ਇਕ ਵਪਾਰੀ ਹੈ। ਕਾਰ ’ਚ ਜਦੋਂ ਅੱਗ ਲੱਗੀ ਤਾਂ ਉਹ ਇਸ ’ਚੋਂ ਬਾਹਰ ਤਕ ਨਹੀਂ ਨਿਕਲ ਸਕਿਆ ਕਿਉਂਕਿ ਕਾਰ ਦਾ ਇਲੈਕਟ੍ਰੋਨਿਕ ਡੋਰ ਸਿਸਟਮ ਫੇਲ੍ਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੈਂਸਿਲਵੇਨੀਆ ਸਥਿਤ ਘਰ ਨੇੜੇ ਇਕ ਰਿਹਾਇਸ਼ੀ ਇਲਾਕੇ ’ਚ ਕਾਰ ’ਚ ਜਦੋਂ ਅੱਗ ਲੱਗੀ ਤਾਂ ਇਹ 35 ਫੁੱਟ ਤੋਂ 40 ਫੁੱਟ (ਲਗਭਗ 11 ਤੋਂ 12 ਮੀਟਰ) ਤਕ ਚਲਦੀ ਰਹੀ, ਉਸ ਤੋਂ ਬਾਅਦ ਇਹ ਇਕ ਅੱਗ ਦੇ ਗੋਲੇ ’ਚ ਤਬਦੀਲ ਹੋ ਗਈ। ਇਹ ਇਕ ਦੁਖਦਾਈ ਅਤੇ ਭਿਆਨਕ ਤਜ਼ਰਬਾ ਸੀ।
ਇਹ ਵੀ ਪੜ੍ਹੋ– ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ
ਕਾਰ ਦੇ ਮਾਲਕ ਮਾਰਕ ਗੇਰਾਗੋਸ ਨੇ ਕਿਹਾ ਹੈ ਕਿ ਇਹ ਬਿਲਕੁਲ ਨਵਾਂ ਮਾਡਲ ਹੈ ਜਿਸ ਵਿਚ ਅੱਗ ਲੱਗੀ ਹੈ। ਉਹ ਇਸ ਮੁੱਦੇ ਦੀ ਜਾਂਚ ਕਰਨਗੇ ਅਤੇ ਤੈਅ ਤਕ ਜਾਣਗੇ। ਰਾਊਟਰਸ ਦੁਆਰਾ ਸੰਪਰਕ ਕੀਤੇ ਜਾਣ ’ਤੇ ਫਿਲਹਾਲ ਟੈਸਲਾ ਨੇ ਤੁਰੰਤ ਕੋਈ ਟਿਪਣੀ ਨਹੀਂ ਕੀਤੀ। ਦੱਸ ਦੇਈਏ ਕਿ ਟੈਸਲਾ ਅਪ੍ਰੈਲ ਤੋਂ ਆਪਣੀ ਮਾਡਲ ਐੱਸ ਸੇਡਾਨ ਅਤੇ ਮਾਡਲ ਐਕਸ ਸਪੋਰਟ ਯੂਟੀਲਿਟੀ ਵ੍ਹੀਕਲ ’ਚ ਨਵੇਂ ਬੈਟਰੀ ਪੈਕ ਨੂੰ ਲਗਾ ਰਹੀ ਹੈ। ਹੋ ਸਕਦਾ ਹੈ ਕਿ ਕਾਰ ਦੇ ਬੈਟਰੀ ਪੈਕ ’ਚ ਹੀ ਕੋਈ ਸਮੱਸਿਆ ਹੋਵੇ।
ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ
ਟਵਿੱਟਰ ਦੇ ਦੇਸੀ ਵਰਜ਼ਨ Koo ਐਪ ਦਾ ਕਮਾਲ, ਬਣਿਆ ਦੇਸ਼ ਦਾ ਪਹਿਲਾ ਅਜਿਹਾ ਸੋਸ਼ਲ ਮੀਡੀਆ ਪਲੇਟਫਾਰਮ
NEXT STORY