ਗੈਜੇਟ ਡੈਸਕ- ਰਿਲਾਇੰਸ ਜੀਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਰਿਲਾਇੰਸ ਜੀਓ ਗਾਹਕਾਂ ਲਈ ਕਈ ਤਰ੍ਹਾਂ ਦੇ ਪਲਾਨਸ ਵੀ ਆਫਰ ਕਰਦੀ ਹੈ। ਜੋ ਗਾਹਕ ਹਰ ਮਹੀਨੇ ਮੰਥਲੀ ਰੀਚਾਰਜ ਅਲਰਟ ਤੋਂ ਪਰੇਸ਼ਾਨ ਹੋ ਜਾਂਦੇ ਹਨ ਉਹ 90 ਦਿਨਾਂ ਦੀ ਮਿਆਦ ਵਾਲਾ ਪ੍ਰੀਪੇਡ ਪਲਾਨ ਲੈ ਸਕਦੇ ਹਨ। ਕਪਨੀ ਗਾਹਕਾਂ ਨੂੰ ਕਈ ਆਪਸ਼ਨ ਦਿੰਦੀ ਹੈ।
ਰਿਲਾਇੰਸ ਜੀਓ ਦਾ ਇਕ ਪ੍ਰੀਪੇਡ ਪਲਾਨ 90 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਤੋਂ ਇਲਾਵਾ ਡਾਟਾ ਦਾ ਫਾਇਦਾ ਵੀ ਮਿਲਦਾ ਹੈ। ਆਓ ਜਾਣਦੇ ਹਾਂ ਇਸ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਬਾਰੇ...
ਜੀਓ ਦਾ 749 ਰੁਪਏ ਵਾਲਾ ਪ੍ਰੀਪੇਡ ਪਲਾਨ
ਜੀਓ ਦਾ 749 ਰੁਪਏ ਵਾਲਾ ਪ੍ਰੀਪੇਡ ਪਲਾਨ 90 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਵਿਚ ਗਾਹਕਾਂ ਨੂੰ ਕੁੱਲ 180 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਹਾਲਾਂਕਿ, ਪਲਾਨ 'ਚ ਡੇਲੀ ਲਿਮਟ 2 ਜੀ.ਬੀ. ਦੀ ਹੈ। ਯਾਨੀ ਰੋਜ਼ਾਨਾ ਤੁਹਾਨੂੰ 2 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ।
2 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਹੋ ਕੇ 64Kbps ਹੋ ਜਾਂਦੀ ਹੈ। ਇਸ ਪੈਕ ਦੇ ਨਾਲ ਅਨਲਿਮਟਿਡ ਵੌਇਸ ਕਾਲਿੰਗ, ਰੋਜ਼ਾਨਾ 100 ਮੈਸੇਜ ਵੀ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਜੀਓ ਐਪਸ ਜਿਵੇਂ JioTV, JioCinema, JioSecurity ਅਤੇ JioCloud ਦਾ ਵੀ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ।
ਜੋ ਗਾਹਕ 5ਜੀ ਅਲੀਜੀਬਲ ਸ਼ਹਿਰ 'ਚ ਰਹਿੰਦੇ ਹਨ ਉਨ੍ਹਾਂ ਨੂੰ 5ਜੀ ਵੈਲਕਮ ਆਫਰ 'ਚ ਅਨਲਿਮਟਿਡ 5ਜੀ ਡਾਟਾ ਵੀ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਗਾਹਕਾਂ ਕੋਲ 5ਜੀ ਸਮਾਰਟਫੋਨ ਹੈ ਅਤੇ ਜਿਨ੍ਹਾਂ ਨੂੰ ਜੀਓ 5ਜੀ ਦਾ ਇਨਵਾਈਟ ਮਿਲਿਆ ਹੈ, ਉਹ ਜ਼ਿਆਦਾ ਸਪੀਡ ਲਈ ਸਰਵਿਸ ਨੂੰ ਮੁਫਤ 'ਚ ਇਸਤੇਮਾਲ ਕਰ ਸਕਦੇ ਹਨ।
ਦੇਸੀ ਕੰਪਨੀ ਲਿਆਈ ਐਪਲ ਵਰਗੀ ਸਮਾਰਟਵਾਚ, ਜਾਣੋ ਕੀਮਤ ਤੇ ਖੂਬੀਆਂ
NEXT STORY