ਜਲੰਧਰ- ਟੈਲੀਕਾਮ ਕੰਪਨੀ ਜਿਓ ਆਪਣੇ ਆਫਰਜ਼ ਨਾਲ ਹੀ ਗਾਹਕਾਂ ਨੂੰ ਹੈਰਾਨ ਕਰ ਰਹੀ ਹੈ ਸਗੋਂ ਬਾਕੀ ਕੰਪਨੀਆਂ ਦੀ ਨੀਂਦ ਵੀ ਉਡਾ ਰਹੀ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਹੈਰਾਨ ਕਰ ਦੇਣ ਵਾਲੇ ਐਲਾਨ ਕਦੋਂ ਬੰਦ ਹੋਣਗੇ ਪਰ ਜੋ ਵੀ ਹੋਵੇ ਗਾਹਕ ਤਾਂ ਚਾਹੁੰਦੇ ਹਨ ਕਿ ਕੰਪਨੀ ਹੈਰਾਨ ਕਰਨ ਵਾਲੇ ਆਫਰ ਦਿੰਦੀ ਰਹੇ। ਇਕ ਵਾਰ ਫਿਰ ਤੁਸੀਂ ਜਿਓ ਦੇ ਹੈਰਾਨ ਕਰ ਦੇਣ ਵਾਲੇ ਐਲਾਨ ਲਈ ਤਿਆਰ ਹੋ ਜਾਓ।
- ਜਿਓ ਜਲਦੀ ਹੀ ਅੰਤਰਰਾਸ਼ਟਰੀ ਰੋਮਿੰਗ ਸ਼ੁਰੂ ਕਰਨ ਵਾਲੀ ਹੈ। ਇਸ ਦਾ ਜਾਣਕਾਰੀ ਖੁਦ ਜਿਓ ਨੇ ਟਵੀਟ ਕਰਕੇ ਦਿੱਤੀ ਹੈ।
- ਹਾਲਹੀ 'ਚ ਜਿਓ ਨੇ 3 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਅੰਤਰਰਾਸ਼ਟਰੀ ਰੋਮਿੰਗ ਦੀ ਸੇਵਾ ਸ਼ੁਰੂ ਕੀਤੀ ਸੀ। ਇਸ ਪਲਾਨ ਦੇ ਤਹਿਤ ਯੂਜ਼ਰਸ ਯੂ.ਕੇ., ਯੂ.ਐੱਸ., ਕੈਨੇਡਾ, ਹਾਂਗਕਾਂਗ, ਸਿਗਾਪੁਰ, ਆਸਟਰੀਆ, ਬੈਲਜੀਅਮ, ਬ੍ਰਾਜ਼ੀਲ, ਇਟਲੀ, ਪੋਲੈਂਡ ਆਦਿ ਦੇਸ਼ਾਂ 'ਚ ਕਾਲ ਕਰ ਸਕਦੇ ਹਨ।
- ਉਥੇ ਹੀ ਫਰਾਂਸ, ਪਾਕਿਸਤਾਨ, ਇਜ਼ਲਾਈਲ, ਜਪਾਨ, ਡੈਨਮਾਰਕ ਵਰਗੇ ਦੇਸ਼ਾਂ 'ਚ ਯੂਜ਼ਰਸ 4.80 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਣਗੇ।
iPhone 5S ਦੀ ਕੀਮਤ ਘੱਟ ਕਰਨ ਦੀ ਤਿਆਰੀ 'ਚ ਐਪਲ
NEXT STORY