ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਦਯੋਗਿਕ ਖੇਤਰ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਸੱਤਾ ਤੁਹਾਡੇ ਹੱਥ ਵਿਚ ਹੈ, ਤੁਸੀਂ ਜੋ ਵੀ ਫ਼ੈਸਲੇ ਲਵੋਗੇ ਅਸੀਂ ਉਸ ਮੁਤਾਬਕ ਹੀ ਚੱਲਾਂਗੇ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਨੂੰ ਸੱਤਾ ਦਿੱਤੀ ਸੀ ਤੇ ਅੱਜ ਅਸੀਂ ਇਹ ਸੱਤਾ ਤੁਹਾਡੇ ਹੱਥ ਵਿਚ ਸੌਂਪਣ ਜਾ ਰਹੇ ਹਾਂ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਫ਼ੈਸਲੇ ਲਵੋ, ਅਸੀਂ ਉਸ ਮੁਤਾਬਕ ਚੱਲਾਂਗੇ। ਪੰਜਾਬ ਸਰਕਾਰ ਤੇ ਮੁੱਖ ਮੰਤਰੀ ਤੁਹਾਡੇ ਅਸਿਸਟੈਂਟ ਦੇ ਤੌਰ 'ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ 'ਵਸੂਲੀ ਸਿਸਟਮ' ਚੱਲਦਾ ਸੀ। ਕਾਰੋਬਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰ ਕੇ ਹਿੱਸੇ ਲਏ ਜਾਂਦੇ ਸੀ। ਇਸ ਤੋਂ ਤੰਗ ਆ ਕੇ ਹੌਲੀ-ਹੌਲੀ ਇੰਡਸਟਰੀ ਪੰਜਾਬ ਛੱਡ ਕੇ ਚਲੀ ਗਈ। ਪੰਜਾਬ ਕਿਸੇ ਵੇਲੇ ਇੰਡਸਟਰੀ ਲਈ ਪਹਿਲੇ ਨੰਬਰ 'ਤੇ ਸੀ, ਉਹ ਵੇਖਦੇ ਹੀ ਵੇਖਦੇ 18ਵੇਂ ਨੰਬਰ 'ਤੇ ਜਾ ਪਹੁੰਚਿਆ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੇ 2 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, ਕੀਤਾ ਨਵਾਂ ਕਾਂਡ
ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਅਸੀਂ 3 ਸਾਲਾਂ ਤੋਂ ਉਸ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਖੇਤਰ ਵਿਚ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾ ਚੁੱਕੇ ਹਨ। ਇਹ 'ਇੰਡਸਟਰੀ ਫਰੈਂਡਲੀ ਪੀਰੀਅਡ' ਸੀ। ਪਰ ਅੱਜ ਤੋਂ ਬਾਅਦ ਇਹ 'ਕ੍ਰਾਂਤੀਕਾਰੀ ਸਿਸਟਮ' ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤੰਤਰ ਵਿਚ ਜਨਤਾ ਮਾਲਕ ਹੁੰਦੀ ਹੈ। ਹੁਣ ਤੁਸੀਂ ਜੋ ਫ਼ੈਸਲੇ ਲਵੋਗੇ ਸਰਕਾਰ ਉਸ ਮੁਤਾਬਕ ਹੀ ਨੀਤੀਆਂ ਬਣਾਵੇਗੀ। ਕੇਜਰੀਵਾਲ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ
NEXT STORY