ਜਲੰਧਰ- ਲੇਨੋਵੋ ਟੈਲੀਕਾਮ ਨੇ ਭਾਰਤ 'ਚ ਵਾਈਬ ਸੀਰੀਜ਼ ਦਾ ਆਪਣਾ ਨਵਾਂ ਬਜਟ ਸਮਾਰਟਫੋਨ ਵਾਈਬ ਵੀ ਲਾਂਚ ਕਰ ਦਿੱਤਾ ਹੈ। ਲੇਨੋਵੋ ਵਾਈਬ ਬੀ ਦੀ ਕੀਮਤ 5,799 ਰੁਪਏ ਹੈ ਅਤੇ ਇਹ ਮੈਟ ਬਲੈਕ ਅਤੇ ਮੈਟ ਵਾਈਟ ਕਲਰ 'ਚ ਮਿਲੇਗਾ। ਮੁੰਬਈ ਦੇ ਮਸ਼ਹੂਰ ਰਿਟੇਲਰ ਮਹੇਸ਼ ਟੈਲੀਕਾਮ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। ਮਹੇਸ਼ ਟੈਲੀਕਾਮ ਦੇ ਮੁਤਾਬਕ ਇਹ ਫੋਨ ਸ਼ੁੱਕਰਵਾਰ ਤੋਂ ਦੇਸ਼ਭਰ ਦੇ ਰਿਟੇਲ ਸਟੋਰ 'ਤੇ ਉਪਲੱਬਧ ਹੋਵੇਗਾ।
ਲੇਨੋਵੋ ਵਾਈਬ ਬੀ 'ਚ 4.5 ਇੰਚ (480x854 ਪਿਕਸਲ) ਐੱਫ. ਡਬਲਯੂ. ਵੀ. ਡੀ. ਏ. ਡਿਸਪਲੇ ਹੈ। ਇਸ ਫੋਨ 'ਚ 1 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ. 6735 ਐੱਮ. 64-ਬਿਟ ਪ੍ਰੋਸੈਸਰ ਹੈ ਅਥੇ ਗ੍ਰਫਿਕਸ ਲਈ ਮਾਲੀ -ਟੀ 720 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ਫੋਨ 'ਚ 1 ਜੀਬੀ ਰੈਮ ਅਤੇ ਇਨਬਿਲਟ ਸਟੋਰੇਜ 8 ਜੀਬੀ ਹੈ। ਇਸ ਸਟੋਰੇਜ ਨੂੰ 32 ਜੀਬੀ ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ।
ਵਾਈਬ ਬੀ ਇਕ ਡਿਊਲ ਸਿਮ ਸਮਾਰਟਫੋਨ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਦੇ ਲਈ 2000 ਐੱਮ. ਏ. ਐੱਚ. ਦੀ. ਬੈਟਰੀ ਦਿੱਤੀ ਗਈ ਹੈ। ਜਿਸ ਦੇ 11.3 ਘੰਟੇ ਤੱਕ ਦਾ ਟਾਕ ਟਾਈਮ ਅਤੇ 7.3 ਦਿਨ ਤੱਕ ਦਾ ਸਟੈਂਡ ਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਫੋਨ ਦਾ ਡਾਈਮੈਂਸ਼ਨ 132.5x66x9.9 ਮਿਲੀਮੀਟਰ ਅਤੇ ਵਜਨ 144 ਗ੍ਰਾਮ ਹੈ।
ਗੱਲ ਕਰੀਏ ਕੈਮਰੇ ਦੀ ਤਾਂ ਲੇਨੋਵੋ ਵਾਈਬ ਬੀ 'ਚ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ. ਪੀ. ਐੱਸ., ਏ-ਜੀ. ਪੀ. ਐੱਸ., ਜੀ. ਪੀ. ਆਰ. ਐੱਸ/ਐੱਜ਼, 3.5 ਐੱਮ. ਐੱਮ. ਆਡੀਓ ਜੈਕ ਅਤੇ ਐੱਫ. ਐੱਮ. ਰੇਡੀਓ ਵਰਗੇ ਫੀਚਰ ਹਨ। ਫੋਨ 'ਚ ਗ੍ਰੇਵਿਟੀ ਸੈਂਸਰ ਵੀ ਹੈ।
Whatsapp ਦੇ ਇਸ ਫੀਚਰ ਦਾ ਹੋਇਆ Come Back, ਬਦਲਿਆ-ਬਦਲਿਆ ਹੈ ਅੰਦਾਜ
NEXT STORY