ਗੈਜੇਟ ਡੈਸਕ– ਘਰੇਲੂ ਕੰਪਨੀ ਲਾਵਾ (Lava) ਨੇ ਗਣਤੰਤਰ ਦਿਵਸ ਦੇ ਖਾਸ ਮੌਕੇ ’ਤੇ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। 26 ਜਨਵਰੀ 2023 ਦੇ ਖਾਸ ਮੌਕੇ ’ਤੇ Lava Probuds 21 ਨੂੰ ਸਿਰਫ਼ 26 ਰੁਪਏ ’ਚ ਖ਼ਰੀਦਣ ਦਾ ਮੌਕਾ ਹੈ। ਦੱਸ ਦੇਈਏ ਕਿ Lava Probuds 21 ਨੂੰ 1,499 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ। Lava Probuds 21 ਦੇ ਨਾਲ ਐੱਚ.ਡੀ. ਆਡੀਓ ਮਿਲਦੀ ਹੈ ਅਤੇ ਇਸਦੀ ਕੁੱਲ ਬੈਟਰੀ ਲਾਈਫ 45 ਘੰਟਿਆਂ ਦੀ ਹੈ। ਇਸ ਆਫਰ ਬਾਰੇ ਕੰਪਨੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਕੀ ਹੈ ਆਫਰ
ਗਣਤੰਤਰ ਦਿਵਸ ਮੌਕੇ Lava Probuds 21 ਅੱਜ ਯਾਨੀ 26 ਜਨਵਰੀ ਨੂੰ ਐਮਾਜ਼ੋਨ ’ਤੇ ਸਿਰਫ਼ 26 ਰੁਪਏ ਦੀ ਕੀਮਤ ’ਤੇ ਉਪਲੱਬਧ ਰਹੇਗਾ। ਐਮਾਜ਼ੋਨ ਤੋਂ ਇਲਾਵਾ ਇਸਨੂੰ ਲਾਵਾ ਦੇ ਆਨਲਾਈਨ ਸਟੋਰ ਤੋਂ ਵੀ 26 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਲਾਵਾ ਦੀ ਇਸ ਗਣਤੰਤਰ ਦਿਵਸ ਸੇਲ ਦੀ ਸ਼ੁਰੂਆਤ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਆਫਰ ਲਈਪ੍ਰੋਮੋਕੋਡ PROBUDS26 ਦਾ ਇਸਤੇਮਾਲ ਕਰਨਾ ਹੋਵੇਗਾ।
Lava Probuds 21 ਦੇ ਫੀਚਰਜ਼
Lava Probuds 21 ’ਚ 12mm ਦਾ ਡਾਇਨਾਮਿਕ ਡ੍ਰਾਈਵਰ ਹੈ। ਇਸਦੇ ਨਾਲ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦਾ ਵੀ ਸਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ v5.1 ਹੈ। ਇਸ ਵਿਚ ਵੇਕ ਐਂਡ ਪੇਅਰ ਤਕਨਾਲੋਜੀ ਵੀ ਹੈ। ਹਰੇਕ ਬਡਸ ਨੂੰ ਲੈ ਕੇ 9 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ ਅਤੇ ਚਾਰਜਿੰਗ ਕੇਸ ਨਾਲ ਬਡਸ ਨੂੰ 5 ਵਾਰ ਚਾਰਜ ਕੀਤਾ ਜਾ ਸਕੇਦਾ ਹੈ।
ਹਰੇਕ ਬਡਸ ’ਚ 60mAhਦੀ ਬੈਟਰੀ ਹੈ, ਜਦਕਿ ਚਾਰਜਿੰਗ ਕੇਸ ’ਚ 500mAh ਦ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਲਈ ਟਾਈਪ-ਸੀ ਪੋਰਟ ਮਿਲੇਗਾ। Lava Probuds 21 ਦਾ ਫ੍ਰੀਕਵੈਂਸੀ ਰੇਂਜ 20Hz ਤੋਂ 20,000Hz ਹੈ। ਵਾਟਰ ਰੈਸਸਿਟੈਂਟ ਲਈ ਇਸਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਵਿਚ ਟੱਚ ਕੰਟਰੋਲ ਦਿੱਤਾ ਗਿਆ ਹੈ। ਹਰੇਕ ਬਜਸ ਦਾ ਭਾਰ 51 ਗ੍ਰਾਮ ਹੈ।
ਪੋਰਸ਼ ਨੇ ਪੇਸ਼ ਕੀਤੀ 718 ਕੇਮੈਨ ਜੀਟੀ4 ਆਰ. ਐੱਸ., 2.54 ਕਰੋੜ ਰੁਪਏ ਹੈ ਇਸਦੀ ਕੀਮਤ
NEXT STORY